-
Tue30Jul2019
-
Wed24Jul2019
Aparneet Mann and Gurpreet Singh receive Sohan Qadri and Punjab Lalit Kala Akademi Fellowships worth Rupees two lakhs each by Punjab Lalit Kala Akademi
Addressing a press conference at its Sector 16 office at Punjab Kala Bhawan, Diwan Manna, well known artist and President, Punjab Lalit Kala Akademi, announced that the Punjab Lalit Kala Akademi had introduced Fellowships for the first time in 2017 with the Sohan Qadri Fellowship of Rs. 2,00,000/-, and has increased the number of fellowships to two this year.
Announcing the names of the recipients of Sohan Qadri Fellowship and Punjab Lalit Kala Akademi Fellowships, Manna introduced artists Mr. Gurpreet Singh from Bhattian near Khanna and Ms. Aparneet Mann from Chandigarh, who have been selected after one to one interviews by Shri Sudarshan Shetty, internationally renowned artist and curator of Kochi Muziris Biennale 2016 and Shri Bose Krishnamachari, renowned artist and Founder Chairman, Kochi Muziris Biennale.
.Interview process involved going through the portfolios of the artists, looking at the original art works and knowing about the artistic, intellectual and craftsmanship skills of the artists. 24 artists from Punjab and Chandigarh applied for this Fellowship.
In order to contribute to society, fellowship holders will conduct two art workshops each at a primary/middle/high school or in a college at thier native placea or a nearby place in Punjab/ Chandigarh or at a place chosen by the Akademi.
Aparneet Mann’s discipline is multimedia. Her recent body of work explores video, drawings and sound. She works with arcylics charcoal and has also explored sculpture as well as photography based work. She has done her BFA from Kala Bhavana,Visva-Bharati, Shantiniketan 2010, MFA from Government College of Art 2012, Chandigarh and is a Certification holder from Museum of Modern Art in New York (MOMA), Coursera Art and Activit : Interactive Strategies for engaging with Art in the year 2015.
Gurpreet Singh’s artistic practice revolves around his experiences of the rural life in Punjab. He works mostly with charcoal, pencil and ink on paper. is a BFA 2016 and has given his MFA final year exams from Govt. College of Art Chandigarh.
This is the second time Punjab Lalit Kala Akademi has given Fellowship to promote and recognise talented artists of the State of Punjab.
The fellowships are aimed at providing talented artists a platform to continue their research to develop new ideas in their respective disciplines.
In its efforts to provide better facilities, platform and opportunities to the artists of the region, Punjab Lalit Kala Akademi is coming up with innovative ideas that would create an amiable environment for the development of arts and help sustain creativity. The Akademi is engaging with the art fraternity and art lovers at various levels to bring about a whiff of fresh air that would change the way we perceive, consume and relate to art.
One of the the Fellowships is being sponsored by Sohan Qadri Foundation. Qadri was a well known artist of Punjabi origin having strong connections with his motherland. He received his art education from Government College of Art, Chandigarh and had many friends in Punjab. His daughter Mrs. Purvi Qadri, who lives in Canada, has sponsored this Fellowship at the initiative of Diwan Manna, artist and President Punjab Lalit Kala Akademi.
The second fellowship is being given by the Punjab Lalit Kala Akademi from its own grant.
The Fellowships are given to an artist between the age of 30 to 50 years. Artists from various streams such as drawing/ painting/mix media / installations / photography / graphics-print making & sculpture applied for these Fellowships.
Artists Residing and or employed in Punjab and Chandigarh, were eligible for the fellowship. Selected artists would get rupees two lakh each as fellowship during a period of one year.
ਪੰਜਾਬ ਲਲਿਤ ਕਲਾ ਅਕਾਦਮੀ ਨੇ ਦਿੱਤੀਆਂ 2 ਹੁਨਰਮੰਦ ਕਲਾਕਾਰਾਂ ਨੂੰ ਸੋਹਨ ਕਾਦਰੀ ਅਤੇ ਪੰਜਾਬ ਲਲਿਤ ਕਲਾ ਅਕਾਦਮੀ ਫੈਲੋਸ਼ਿਪਾਂ
ਅਪਰਨੀਤ ਮਾਨ ਅਤੇ ਗੁਰਪ੍ਰੀਤ ਸਿੰਘ ਨੂੰ ਮਿਲੀਆਂ ਫੈਲੋਸ਼ਿਪਾਂ
2 ਲੱਖ ਰੁਪਏ (ਪ੍ਰਤੀ ਕਲਾਕਾਰ) ਦੀਆਂ ਫੈਲੋਸ਼ਿਪਾਂ 2 ਕਲਾਕਾਰਾਂ ਨੂੰ ਦਿੱਤੀਆਂ
ਅੱਜ ਪ੍ਰੈਸ ਕਾਨਫ਼ਰੰਸ ਦੌਰਾਨ ਪੰਜਾਬ ਲਲਿਤ ਕਲਾ ਅਕਾਦਮੀ ਨੇ ਫੈਲੋਸ਼ਿਪਾਂ ਪ੍ਰਾਪਤ ਕਰਨ ਵਾਲੇ ਕਲਾਕਾਰਾਂ ਦੇ ਨਾਮਾਂ ਦਾ ਐਲਾਨ ਕੀਤਾ।
ਅੱਜ ਸੈਕਟਰ 16 ਸਥਿਤ ਪੰਜਾਬ ਕਲਾ ਭਵਨ ਵਿਖੇ ਅਕਾਦਮੀ ਅੰਦਰ ਪ੍ਰੈਸ ਕਾਨਫ਼ਰੰਸ ਨੂੰ ਸੰਬਧਨ ਕਰਦਿਆਂ ਪ੍ਰੱਸਿਧ ਕਲਾਕਾਰ ਅਤੇ ਪ੍ਰਧਾਨ ਪੰਜਾਬ ਲਲਿਤ ਕਲਾ ਅਕਾਦਮੀ, ਦੀਵਾਨ ਮਾਨਾ ਨੇ ਐਲਾਨ ਕੀਤਾ ਕਿ ਪੰਜਾਬ ਲਲਿਤ ਕਲਾ ਅਕਾਦਮੀ ਨੇ 2017 ਵਿਚ ਫੈਲੋਸ਼ਿਪਾਂ ਦੀ ਸ਼ੁਰੂਆਤ ਕੀਤੀ ਸੀ। ਇਸੇ ਲੜੀ ਤਹਿਤ 2019ਦੀਆਂ ਫੈਲੋਸ਼ਿਪਾਂ ਲਈ ਪੰਜਾਬ ਦੇ 2 ਹੁਨਰਮੰਦ ਕਲਾਕਾਰਾਂ ਦੀ ਚੋਣ ਕੀਤੀ ਗਈ ਹੈ।
ਫੈਲੋਸ਼ਿਪ ਪ੍ਰਾਪਤ ਕਰਨ ਵਾਲਾ ਹਰ ਕਲਾਕਾਰ 2,00,000/- ( 2 ਲੱਖ ) ਰੁਪਏ ਪ੍ਰਾਪਤ ਕਰੇਗਾ।
ਸਮਾਜ ਵਿਚ ਆਪਣਾ ਯੋਗਦਾਨ ਦੇਣ ਲਈ ਫੈਲੋਸ਼ਿਪ ਪ੍ਰਾਪਤ ਕਰਨ ਵਾਲੇ ਕਲਾਕਾਰ ਆਪਣੇ ਇਲਾਕੇ ਦੇ ਸਰਕਾਰੀ ਪ੍ਰਾਇਮਰੀ/ਮਿਡਲ/ਹਾਈ ਸਕੂਲਾਂ ਜਾਂ ਕਾਲਜਾਂ ਵਿਚ ਦੋ ਦਿਨੀਂ ਕਲਾ ਵਰਕਸ਼ਾਪ ਦਾ ਆਯੋਜਨ ਕਰਨਗੇ।ਗੁਰਪ੍ਰੀਤ ਸਿੰਘ ਨੇ ਖੰਨੇ ਨੇੜੇ ਭੱਟੀਆਂ ਕਲਾਂ ਪਿੰਡ ਤੋਂ ਮੁੱਢਲੀ ਸਿਖਿਆ ਪ੍ਰਾਪਤ ਕਰਕੇ ਚੰਡੀਗੜ੍ਹ ਕੌਲੇਜ ਓਫ ਆਰਟ ਤੋਂ ਬੀ ਐੱਫ ਏ ਦੀ ਡਿਗਰੀ ਹਾਸਲ ਕੀਤੀ ਅਤੇ ਐੱਮ ਐੱਫ ਏ ਫਾਈਨਲ ਦਾ ਇਮਤਿਹਾਨ ਦੇ ਕੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਨੇ. ਇਹ ਪੜ੍ਹਾਈ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਦੀਆਂ ਕਲਾਸਾਂ ਲੈ ਕੇ ਅਤੇ ਹੋਰਨਾਂ ਅਦਾਰਿਆਂ ਵਿਚ ਵਰਕਸ਼ਾਪਾਂ ਕਰਵਾ ਕੇ ਆਪਣੀ ਪੜ੍ਹਾਈ ਦੇ ਖਰਚੇ ਖੁਦ ਹੀ ਉਠਾਉਂਦੇ ਨੇ. ਗੁਰਪ੍ਰੀਤ ਦੇ ਕਲਾ ਅਭਿਆਸ ਵਿਚ ਜ਼ਿਆਦਾਤਰ ਚਾਰਕੋਲ ਅਤੇ ਸਲੇਟੀ ਨਾਲ ਕਾਗਜ਼ ਤੇ ਬਣਾਏ ਰੇਖਾ ਚਿੱਤਰ ਸ਼ਾਮਲ ਹਨ.
ਅਪਰਨੀਤ ਮਾਨ ਦੇ ਕਲਾ ਅਭਿਆਸ ਵਿਚ ਮਲਟੀ ਮੀਡਿਆ, ਰੇਖਾ ਚਿੱਤਰਕਾਰੀ, ਧ੍ਵਨੀਆਂ, ਵੀਡੀਓ ਇਤਿਆਦਿ ਦੀ ਸ਼ਮੂਲੀਅਤ ਹੈ . ਇਨ੍ਹਾਂ ਨੇ ਆਪਣੀ ਬੀ ਐੱਫ ਏ ਸ਼ਾਂਤੀਨਿਕੇਤਨ ਅਤੇ ਐੱਮ ਐੱਫ ਏ ਚੰਡੀਗੜ੍ਹ ਕੌਲੇਜ ਓਫ ਆਰਟ ਤੋਂ ਕਰਨ ਤੋਂ ਬਾਅਦ ਮਿਊਜ਼ੀਅਮ ਓਫ ਮਾਡਰਨ ਆਰਟ, ਨਿਊ ਯਾਰ੍ਕ ਤੋਂ ਸਰਟੀਫਿਕੇਟ ਵੀ ਪ੍ਰਾਪਤ ਕੀਤਾ. ਇਹ ਚੰਡੀਗੜ੍ਹ ਵਿਚ ਆਪਣੇ ਘਰ ਵਿਚਲੇ ਸਟੂਡੀਓ ਵਿਚ ਆਪਣਾ ਕਲਾ ਅਭਿਆਸ ਕਰਨ ਦੇ ਨਾਲ ਸਕੂਲ ਵਿਚ ਕਲਾ ਅਧਿਆਪਨ ਦਾ ਕੰਮ ਵੀ ਕਰਦੇ ਨੇ.
ਉਹ ਸੀਨੀਅਰ ਕਲਾਕਾਰਾਂ ਦੀ ਅਗਵਾਈ ਵਿਚ ਆਪਣੇ ਅੰਦਰ ਦੇ ਕਲਾਕਾਰ ਨੂੰ ਨਿਖਾਰਣ ਲਈ ਨਵੇਂ ਪ੍ਰੋਯਗ, ਸੰਵਾਦ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ।ਇਸ ਯੋਜਨਾ ਦਾ ਮਕਸਦ ਕਲਾਤਮਕ ਗਹਿਰਾਈ ਅਤੇ ਬੌਧਿਕਤਾ ਵਾਲਾ ਮਾਹੌਲ਼ ਪੈਦਾ ਕਰਨਾਹੈ ਤਾਂ ਜੋ ਸਮਕਾਲੀ ਕਲਾਕਾਰੀ ਬਾਰੇ ਤਾਜ਼ਾ ਨਜ਼ਰੀਆਂ ਵਿਕਸਿਤ ਹੋ ਸਕੇ। ਫੈਲੋਸ਼ਿਪ ਪ੍ਰਾਪਤ ਕਰਨ ਵਾਲੇ ਕਲਾਕਾਰਾਂ ਵੱਲੋਂ ਬਣਾਈਆਂ ਗਈਆਂ ਕਲਾਕ੍ਰਿਤਾਂ ਕਲਾ-ਪ੍ਰੇਮੀਆਂ ਦੀ ਪਾਰਖੂ ਨਜ਼ਰ ਲਈ ਦਿਖਾਈਆਂ ਜਾਣਗੀਆਂ।
ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਇਹ ਫੈਲੋਸ਼ਿਪਾਂ ਪ੍ਰਾਪਤ ਕਰਨ ਵਾਲੇ ਕਲਾਕਾਰਾਂ ਦੇ ਨਾਮਾਂ ਦਾ ਐਲਾਨ ਕਰਨ ਤੋਂ ਬਾਅਦ ਫੈਲੋਸ਼ਿਪ ਦੇ ਜੇਤੂਆਂ ਨਾਲ ਜਾਣ ਪਛਾਣ ਕਰਵਾਉਂਦਿਆਂ ਸ਼੍ਰੀ ਮਾਨਾ ਨੇ ਦੱਸਿਆ ਕਿ ਇਨ੍ਹਾਂ ਦੀ ਚੋਣ ਕੌਮਾਂਤਰੀ ਪ੍ਰਸਿੱਧੀ ਪ੍ਰਾਪਤਕਲਾਕਾਰਾਂ ਬੋਸ ਕ੍ਰਿਸ਼ਨਮਚਾਰੀ, ਸੰਸਥਾਪਕ ਚੇਅਰਮੈਨ, ਕੋਚੀ ਮੂਜ਼ੀਰਿਸ ਬੀਏਨਾਲੇ ਅਤੇ ਸੁਦਰਸ਼ਨ ਸ਼ੈੱਟੀ, ਕਲਾ ਸੰਚਾਲਕ, ਕੋਚੀ ਮੂਜ਼ੀਰਿਸ ਬੀਏਨਾਲੇ 2016 ਅਤੇ ਸਿਰੇਂਡੀਪਿਟੀ ਆਰਟਸ ਫੈਸਟੀਵਲ, ਗੋਆ 2019 ਦੇ ਪੈਨਲ ਵੱਲੋਂ ਕੀਤੀ ਗਈ ਹੈ।
ਭਾਰਤੀ ਕਲਾ ਜਗਤ ਦੇ ਇਨ੍ਹਾਂ ਵੱਡ-ਆਕਾਰੀ ਕਲਾਕਾਰਾਂ ਨਾਲ ਗੱਲਬਾਤ ਕਰਨੀ ਜ਼ਿਆਦਾਤਰ ਕਲਾਕਾਰਾਂ ਲਈ ਜ਼ਿੰਦਗੀ ਦਾ ਸਭ ਤੋਂ ਵੱਡਾ ਤਜਰਬਾ ਸੀ ਭਾਵੇਂ ਉਨ੍ਹਾਂ ਦੀ ਚੋਣ ਫੈਲੋਸ਼ਿਪ ਲਈ ਹੁੰਦੀ ਜਾਂ ਨਾ ਹੁੰਦੀ।
ਇੰਟਰਵਿਯੂ ਦੀ ਪ੍ਰਕਿਰਿਆ ਵਿਚ ਕਲਾਕਾਰਾਂ ਦੀ ਸਿਰਜਣਾ ਦੇ ਪੋਰਟਫੋਲੀਓ ਦੇਖਣਾ, ਅਸਲ ਕਲਾਕ੍ਰਿਤਾਂ ਨੂੰ ਦੇਖਣਾ ਅਤੇ ਕਲਾਕਾਰ ਦੇ ਕਲਾਤਮਕ, ਬੌਧਿਕ ਅਤੇ ਸਿਰਜਣਾਤਮਕ ਹੁਰਨ ਨੂੰ ਸਮਝਣਾ ਸ਼ਾਮਿਲ ਸੀ। ਕੁੱਲ 24 ਬਿਨੈਕਾਰਾਂ ਵਿਚੋਂ 17 ਕਲਾਕਾਰਾਂ ਨੂੰਇੰਟਰਵਿਯੂ ਵਾਸਤੇ ਚੁਣਿਆ ਗਿਆ।
ਇਹ ਫੈਲੋਸ਼ਿਪ ਯੋਜਨਾ ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਇਸ ਖਿੱਤੇ ਵਿਚ ਕਲਾ ਅਤੇ ਸਭਿਆਚਾਰ ਦੇ ਪ੍ਰਚਾਰ, ਪਾਸਾਰ ਅਤੇ ਤਰੱਕੀ ਲਈਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਦਾ ਹਿੱਸਾ ਹੈ।ਇਹ ਫੈਲੋਸ਼ਿਪਾਂ 30 ਤੋਂ 50 ਸਾਲ ਤੱਕ ਦੀ ਉਮਰ ਦੇ ਉਭਰਦੇ ਕਲਾਕਾਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ ।
ਇਨ੍ਹਾਂ ਫੈਲੋਸ਼ਿਪਾਂ ਦਾ ਮਕਸਦ ਹੁਨਰਮੰਦ ਕਲਾਕਾਰਾਂ ਨੂੰ ਮੰਚ ਪ੍ਰਦਾਨ ਕਰਨਾ ਅਤੇ ਉਨ੍ਹਾਂ ਵੱਲੋਂ ਆਪਣੇ ਖੇਤਰਾਂ ਅੰਦਰ ਖੋਜ ਅਤੇ ਨਿੱਜੀ ਪਛਾਣ ਸਥਾਪਿਤ ਕਰਨ ਦੀ ਇੱਛਾ ਉਤਸ਼ਾਹਤ ਕਰਨਾ ਹੈ। ਇਹ ਫੈਲੋਸ਼ਿਪਾਂ ਡਰਾਇੰਗ, ਗ੍ਰਫ਼ਿਕਸ/ਪ੍ਰਿੰਟ ਮੇਕਿੰਗ, ਚਿੱਤਰਕਾਰੀ, ਮਲਟੀਮੀਡੀਆ, ਫ਼ੋਟੋਗ੍ਰਾਫ਼ੀ ਅਤੇ ਇੰਸਟਾਲੇਸ਼ਨ ਆਦਿ ਲਈ ਹਨ। ਕਲਾਕਾਰ ਇਨ੍ਹਾਂ ਵਿਚੋਂ ਕਿਸੇ ਵੀ ਅਨੁਸ਼ਾਸਨ ਦਾ ਅਭਿਆਸੀ ਹੋ ਸਕਦਾ ਹੈ।
ਫੈਲੋਸ਼ਿਪਾਂ ਦੀ ਇਹ ਯੋਜਨਾ ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਖਿੱਤੇ ਵਿਚ ਕਲਾ ਅਤੇ ਸਭਿਆਚਾਰ ਦਾ ਪ੍ਰਚਾਰ, ਪ੍ਰਸਾਰ ਅਤੇ ਇਨ੍ਹਾਂ ਨੂੰ ਉਤਸ਼ਾਹਿਤ ਕਰਨ ਦੇ ਲਗਾਤਾਰ ਜਾਰੀ ਉਪਰਾਲਿਆਂ ਦਾ ਹਿੱਸਾ ਹੈ। ਖਿੱਤੇ ਦੇ ਕਲਾਕਾਰਾਂ ਨੂੰ ਬਿਹਤਰ ਸਹੂਲਤਾਂ, ਮੰਚ ਅਤੇ ਮੌਕੇ ਉਪਲੱਬਧ ਕਰਵਾਉਣ ਲਈ ਪੰਜਾਬ ਲਲਿਤ ਕਲਾ ਅਕਾਦਮੀ ਨਿਵੇਕਲੇ ਵਿਚਾਰਾਂ ਨੂੰ ਸਾਹਮਣੇ ਲਿਆ ਰਹੀ ਹੈ, ਜੋ ਕਲਾ ਦੀ ਤਰੱਕੀ ਲਈ ਲੋੜੀਂਦਾ ਮਾਹੌਲ ਸਿਰਜਣਗੇ ਅਤੇ ਸਿਜਣਾਤਮਕਾ ਨੂੰ ਸਦੀਵੀਂ ਜਿਉਂਦੀ ਰੱਖਣ ਲਈ ਸਹਾਈ ਹੋਣਗੇ।ਅਕਾਦਮੀ ਕਈ ਪੱਧਰਾਂ ਉੱਤੇ ਕਲਾ ਖੇਤਰ ਦੇ ਮਾਹਿਰਾਂ ਅਤੇ ਕਲਾ ਪ੍ਰੇਮੀਆਂ ਨਾਲਸੰਵਾਦ ਰਚ ਰਹੀ ਹੈ ਤਾਂ ਜੋ ਜਿਸ ਨਜ਼ਰੀਏ ਨਾਲ ਅਸੀਂ ਕਲਾ ਨੂੰ ਤਸੱਵਰ ਕਰਦੇ, ਮਾਣਦੇ ਅਤੇ ਆਪਣੇ ਨਾਲ ਜੁੜਿਆ ਮਹਿਸੂਸ ਕਰਦੇ ਹਾਂ, ਉਸ ਨੂੰ ਬਦਲਣ ਲਈ ਕਲਾ ਦੇ ਖੇਤਰ ਵਿਚ ਹਵਾ ਦਾ ਇਕ ਤਾਜ਼ਾ ਬੁੱਲ੍ਹਾ ਲਿਆਉਂਦਾ ਜਾ ਸਕੇ।
Aparneet Mann
Gurpreet Singh
-
Tue09Jul2019
Sudarshan Shetty, Bose Krishnamachari, G R Iranna, jury for PLKA Scholarships 2019
ਪੰਜਾਬ ਲਲਿਤ ਕਲਾ ਅਕਾਦਮੀ ਨੇ ਦਿੱਤਾ 10 ਨੌਜਵਾਨ ਕਲਾਕਾਰਾਂ ਨੂੰ ਵਜੀਫ਼ਾ
ਚੋਣ ਪੈਨਲ:
- ਸੁਦਰਸ਼ਨ ਸ਼ੈੱਟੀ, ਉੱਘੇ ਕਲਾਕਾਰ ਅਤੇ ਕਲਾ ਸੰਚਾਲਕ, ਕੋਚੀ ਮੂਜ਼ੀਰਿਸ ਬੀਏਨਾਲੇ 2016 ਅਤੇ ਸਿਰੇਂਡੀਪਿਟੀ ਆਰਟਸ ਫੈਸਟੀਵਲ, ਗੋਆ 2019
- ਬੋਸ ਕ੍ਰਿਸ਼ਨਮਚਾਰੀ, ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਲਾਕਾਰ, ਸੰਸਥਾਪਕ ਚੇਅਰਮੈਨ, ਕੋਚੀ ਮੂਜ਼ੀਰਿਸ ਬੀਏਨਾਲੇ
- ਜੀ ਆਰ ਇਰਾਨਾ, ਉੱਘੇ ਕਲਾਕਾਰਵਜੀਫ਼ਾ ਪ੍ਰਾਪਤ ਕਰਨ ਵਾਲਾ ਹਰ ਕਲਾਕਾਰ 1,20,000 (ਇਕ ਲੱਖ 20 ਹਜ਼ਾਰ) ਰੁਪਏ ਪ੍ਰਾਪਤ ਕਰੇਗਾ।
ਵਜੀਫ਼ਾ ਪ੍ਰਾਪਤ ਕਲਾਕਾਰ, ਕਲਾਕਾਰਾਂ ਲਈ ਕਰਵਾਈ ਜਾਣ ਵਾਲੀ ਰੈਜ਼ੀਡੈਂਸੀ ਯੋਜਨਾ ਵਿਚ ਵੀ ਹਿੱਸਾ ਲੈਣਗੇ ਜਿਸ ਦੌਰਾਨ ਸੀਨੀਅਰ ਕਲਾਕਾਰਾਂ ਦੀ ਅਗਵਾਈ ਵਿਚ ਉਹ ਆਪਣੇ ਅੰਦਰ ਦੇ ਕਲਾਕਾਰ ਨੂੰ ਨਿਖਾਰਣ ਲਈ ਨਵੇਂ ਪ੍ਰੋਯਗ, ਸੰਵਾਦ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ। ਇਸ ਯੋਜਨਾ ਦਾ ਮਕਸਦ ਕਲਾਤਮਕ ਗਹਿਰਾਈ ਅਤੇ ਬੌਧਿਕਤਾ ਵਾਲਾ ਮਾਹੌਲ਼ ਪੈਦਾ ਕਰਨਾ ਹੈ ਤਾਂ ਜੋ ਸਮਕਾਲੀ ਕਲਾਕਾਰੀ ਬਾਰੇ ਤਾਜ਼ਾ ਨਜ਼ਰੀਆਂ ਵਿਕਸਿਤ ਹੋ ਸਕੇ। ਇਹ ਰੈਜ਼ੀਡੈਂਸੀ ਇਕ ਖੁੱਲ੍ਹੇ ਸਟੂਡਿਉ ਦਾ ਰੂਪ ਅਖ਼ਤਿਆਰ ਕਰ ਲਵੇਗੀ ਜਿਸ ਵਿਚ ਵਜੀਫ਼ਾ ਪ੍ਰਾਪਤ ਕਰਨ ਵਾਲੇ ਕਲਾਕਾਰਾਂ ਵੱਲੋਂ ਬਣਾਈਆਂ ਗਈਆਂ ਕਲਾਕ੍ਰਿਤਾਂ ਕਲਾ-ਪ੍ਰੇਮੀਆਂ ਦੀ ਪਾਰਖੂ ਨਜ਼ਰ ਲਈ ਦਿਖਾਈਆਂ ਜਾਣਗੀਆਂ।
ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਇਹ ਵਜੀਫ਼ਾ ਪ੍ਰਾਪਤ ਕਰਨ ਵਾਲੇ ਕਲਾਕਾਰਾਂ ਦੇ ਨਾਮਾਂ ਦਾ ਐਲਾਨ ਕਰਨ ਤੋਂ ਬਾਅਦ ਵਜੀਫ਼ੇ ਦੇ ਜੇਤੂਆਂ ਨਾਲ ਜਾਣ-ਪਛਾਣ ਕਰਵਾਉਂਦਿਆਂ ਸ਼੍ਰੀ ਦੀਵਾਨ ਮਾਨਾ, ਪ੍ਰਧਾਨ ਪੰਜਾਬ ਲਲਿਤ ਕਲਾ ਅਕਾਦਮੀ ਨੇ ਦੱਸਿਆ ਕਿ ਇਨ੍ਹਾਂ ਦੀ ਚੋਣ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਲਾਕਾਰਾਂ ਬੋਸ ਕ੍ਰਿਸ਼ਨਮਚਾਰੀ, ਸੰਸਥਾਪਕ ਚੇਅਰਮੈਨ, ਕੋਚੀ ਮੂਜ਼ੀਰਿਸ ਬੀਏਨਾਲੇ, ਸੁਦਰਸ਼ਨ ਸ਼ੈੱਟੀ, ਉੱਘੇ ਕਲਾਕਾਰ ਅਤੇ ਕਲਾ ਸੰਚਾਲਕ, ਕੋਚੀ ਮੂਜ਼ੀਰਿਸ ਬੀਏਨਾਲੇ 2016 ਅਤੇ ਸਿਰੇਂਡੀਪਿਟੀ ਆਰਟਸ ਫੈਸਟੀਵਲ, ਗੋਆ 2019 ਅਤੇ ਉੱਘੇ ਕਲਾਕਾਰ ਜੀ ਆਰ ਇਰਾਨਾ ਦੇ ਪੈਨਲ ਵੱਲੋਂ ਕੀਤੀ ਗਈ ਹੈ।
ਭਾਰਤੀ ਕਲਾ ਜਗਤ ਦੇ ਇਨ੍ਹਾਂ ਵੱਡ-ਆਕਾਰੀ ਕਲਾਕਾਰਾਂ ਨਾਲ ਗੱਲਬਾਤ ਕਰਨੀ ਜ਼ਿਆਦਾਤਰ ਕਲਾਕਾਰਾਂ ਲਈ ਜ਼ਿੰਦਗੀ ਦਾ ਸਭ ਤੋਂ ਵੱਡਾ ਤਜਰਬਾ ਸੀ ਭਾਵੇਂ ਉਨ੍ਹਾਂ ਦੀ ਚੋਣ ਵਜੀਫ਼ੇ ਲਈ ਹੁੰਦੀ ਜਾਂ ਨਾ ਹੁੰਦੀ।
ਇਹ ਵਜੀਫ਼ਾ 20 ਤੋਂ 30 ਸਾਲ ਤੱਕ ਦੀ ਉਮਰ ਦੇ ਉਭਰਦੇ ਕਲਾਕਾਰਾਂ ਨੂੰ ਦਿੱਤਾ ਜਾ ਰਿਹਾ ਹੈ। ਇਕ ਲੱਖ 20 ਹਜ਼ਾਰ ਰੁਪਏ ਦਾ ਇਕ ਵਜੀਫ਼ਾ ਸ਼੍ਰੀ ਮਤੀ ਜ਼ੋਆ ਰੇਖੀ ਸ਼ਰਮਾ ਅਤੇ ਸ਼੍ਰੀ ਚਮਨ ਸ਼ਰਮਾ ਵੱਲੋਂ ਦਿੱਤੇ ਆਰਥਿਕ ਸਹਿਯੋਗ ਨਾਲ ਦਿੱਤਾ ਜਾਵੇਗਾ।
ਇੰਟਰਵਿਯੂ ਦੀ ਪ੍ਰਕਿਰਿਆ ਵਿਚ ਕਲਾਕਾਰਾਂ ਦੀ ਸਿਰਜਣਾ ਦੇ ਪੋਰਟਫੋਲੀਓ ਦੇਖਣਾ, ਅਸਲ ਕਲਾਕ੍ਰਿਤਾਂ ਨੂੰ ਦੇਖਣਾ ਅਤੇ ਕਲਾਕਾਰ ਦੇ ਕਲਾਤਮਕ, ਬੌਧਿਕ ਅਤੇ ਸਿਰਜਣਾਤਮਕ ਹੁਨਰ ਨੂੰ ਸਮਝਣਾ ਸ਼ਾਮਿਲ ਸੀ। ਕੁੱਲ 98 ਬਿਨੈਕਾਰਾਂ ਵਿਚੋਂ 28 ਕਲਾਕਾਰਾਂ ਨੂੰ ਇੰਟਰਵਿਯੂ ਵਾਸਤੇ ਚੁਣਿਆ ਗਿਆ।
ਸਮਾਜ ਵਿਚ ਆਪਣਾ ਯੋਗਦਾਨ ਦੇਣ ਲਈ ਵਜੀਫ਼ਾ ਪ੍ਰਾਪਤ ਕਰਨ ਵਾਲੇ ਕਲਾਕਾਰ ਆਪਣੇ ਇਲਾਕੇ ਦੇ ਸਰਕਾਰੀ ਪ੍ਰਾਇਮਰੀ/ਮਿਡਲ/ਹਾਈ ਸਕੂਲਾਂ ਜਾਂ ਕਾਲਜਾਂ ਵਿਚ ਦੋ ਦਿਨੀਂ ਕਲਾ ਵਰਕਸ਼ਾਪ ਦਾ ਆਯੋਜਨ ਕਰਨਗੇ।
ਇਨ੍ਹਾਂ ਵਜੀਫ਼ਿਆਂ ਦਾ ਨਾਮ ਪੰਜਾਬ ਦੇ ਪੁਰਾਣੇ ਸ਼ਾਹਕਾਰ ਕਲਾਕਾਰਾਂ ਅਤੇ ਕਲਾ ਇਤਿਹਾਸਕਾਰਾਂ ਅੰਮ੍ਰਿਤਾ ਸ਼ੇਰਗਿੱਲ, ਡਾ. ਐਮ.ਐਸ ਰੰਧਾਵਾ, ਡਾ.ਮੁਲਕ ਰਾਜ ਆਨੰਦ, ਧਨਰਾਜ ਭਗਤ, ਮਨਜੀਤ ਬਾਵਾ, ਅਤੇ ਮੌਜੂਦਾ ਕਲਾਕਾਰਾਂ ਅਤੇ ਕਲਾ ਇਤਿਹਾਸਕਾਰਾਂ ਕ੍ਰਿਸ਼ਨ ਖੰਨਾ, ਸਤੀਸ਼ ਗੁਜਰਾਲ, ਪ੍ਰੋ. ਬੀਐਨ ਗੋਸਵਾਮੀ, ਪਰਮਜੀਤ ਸਿੰਘ ਅਤੇ ਰਘੂ ਰਾਏ ਦੇ ਨਾਮ ਉੱਪਰ ਰੱਖਿਆ ਜਾ ਰਿਹਾ ਹੈ।
ਹੇਠ ਲਿਖੇ ਉਮੀਦਵਾਰ ਸਾਲ 2019 ਲਈ ਪੰਜਾਬ ਲਲਿਤ ਕਲਾ ਅਕਾਦਮੀ ਵਜੀਫ਼ੇ ਲਈ ਚੁਣੇ ਗਏ ਹਨ:
ਵਜੀਫ਼ਾ ਪ੍ਰਾਪਤ ਕਰਨ ਵਾਲਿਆਂ ਦੇ ਨਾਮ:
ਗੁਰਜੀਤ ਸਿੰਘ
ਪਿੰਡ ਅਲਗੋਂ ਕੋਠੀ, ਜ਼ਿਲ੍ਹਾ ਤਰਨਤਾਰਨ, ਪੱਟੀ, ਪੰਜਾਬਰਾਜਕਮਲ
ਦਕੋਹਾ, ਜਲੰਧਰਗਗਨ ਦੀਪ ਸਿੰਘ ਸਚਦੇਵਾ
ਰਣਜੀਤ ਐਵੇਨਿਊ, ਅੰਮ੍ਰਿਤਸਰਰਮਨ ਕੁਮਾਰੀ
ਪਿੰਡ ਰਜਿੰਦਰਗੜ੍ਹ ਸਾਹਿਬ ਵਾਇਆ ਸਰਹਿੰਦ ਫਤਿਹਗੜ੍ਹ ਸਾਹਿਬਸਿਮਰਨਜੀਤ ਸਿੰਘ
ਪਿੰਡ ਸੇਖਾ, ਤਹਿਸੀਲ ਅਤੇ ਜ਼ਿਲ੍ਹਾ ਬਰਨਾਲਾਤਰਵਿੰਦਰ ਸਿੰਘ
ਚੰਡੀਗੜ੍ਹਅਨੀਤਾ ਕੌਰ
ਪਿੰਡ ਰਤਨਗੜ੍ਹ, ਤਹਿਸੀਲ ਖਮਾਣੋ, ਜ਼ਿਲ੍ਹਾਂ ਫਤਿਹਗੜ੍ਹ ਸਾਹਿਬ, ਪੰਜਾਬਦੀਪਕ ਕੁਮਾਰ
ਪਿੰਡ ਅਬੁਲ ਖੁਰਾਣਾ ਬਲੌਕ ਮਲੋਟ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬਸ਼ਿਵਾਨੀ
ਚੰਡੀਗੜ੍ਹਮੋਨਿਕਾ ਸ਼ਰਮਾ
ਚੰਡੀਗੜ੍ਹਇਸ ਵਜੀਫ਼ੇ ਦਾ ਮਕਸਦ ਖੋਜ ਅਤੇ ਹਰ ਕਲਾਕਾਰ ਦੀ ਉਸ ਦੇ ਆਖਣੇ ਖੇਤਰ ਵਿਚ ਨਿੱਜੀ ਪਛਾਣ ਦੀ ਤਮੰਨਾ ਨੂੰ ਉਤਸ਼ਾਹਿਤ ਕਰਨਾ ਹੈ। ਇਹ ਵਜੀਫ਼ੇ ਡਰਾਇੰਗ, ਗ੍ਰਾਫ਼ਿਕਸ/ਪ੍ਰਿੰਟ ਮੇਕਿੰਗ, ਪੇਂਟਿੰਗ, ਸਕਪਲਚਰ, ਮਲਟੀ -ਮੀਡੀਆ, ਫੋਟੋਗ਼੍ਰਾਫ਼ੀ ਅਤੇ ਇੰਸਟਾਲੇਸ਼ਨ ਵਾਸਤੇ ਐਲਾਨੇ ਗਏ ਸਨ। ਚੁਣੇ ਗਏ ਕਲਾਕਾਰ ਉਪਰੋਕਤ ਵਿਚੋਂ ਕਿਸੇ ਨਾ ਕਿਸੇ ਵਿਧਾ ਦੇ ਅਭਿਆਸਕਾਰ ਹਨ।
ਇਹ ਵਜੀਫ਼ਾ ਯੋਜਨਾ ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਇਸ ਖਿੱਤੇ ਵਿਚ ਕਲਾ ਅਤੇ ਸਭਿਆਚਾਰ ਦੇ ਪ੍ਰਚਾਰ, ਪਾਸਾਰ ਅਤੇ ਤਰੱਕੀ ਲਈ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਦਾ ਹਿੱਸਾ ਹੈ।
ਇਲਾਕੇ ਦੇ ਕਾਲਾਕਾਰਾਂ ਨੂੰ ਬਿਹਤਰ ਸਹੂਲਤਾਂ, ਮੰਚ ਅਤੇ ਮੌਕੇ ਪ੍ਰਦਾਨ ਕਰਨ ਦੇ ਉਪਰਾਲਿਆਂ ਲਈ ਪੰਜਾਬ ਲਲਿਤ ਕਲਾ ਅਕਾਦਮੀ ਨਿਵੇਕਲੇ ਵਿਚਾਰ ਲਿਆ ਰਹੀ ਹੈ ਜੋ ਕਲਾ ਦੇ ਲਈ ਲੋੜੀਂਦਾ ਮਾਹੌਲ ਤਿਆਰ ਕਰਨਗੇ ਅਤੇ ਸਿਜਣਾਤਮਕਤਾ ਨੂੰ ਲੰਮੇ ਸਮੇਂ ਤੱਕ ਜਾਰੀ ਰੱਖਣ ਵਿਚ ਸਹਾਈ ਹੋਣਗੇ। ਅਕਾਦਮੀ ਹਵਾ ਦਾ ਤਾਜ਼ਾ ਬੁੱਲ੍ਹਾ ਲਿਆਉਣ ਵਾਸਤੇ ਕਲਾ ਜਗਤ ਅਤੇ ਕਲਾ ਪ੍ਰੇਮਿਆਂ ਨਾਲ ਅਨੇਕ ਪੱਧਰਾਂ ਉੱਤੇ ਸੰਵਾਦ ਰਚਾ ਰਹੀ ਹੈ, ਜਿਸ ਨਾਲ ਕਲਾ ਬਾਰੇ ਸੋਚਣ, ਇਸ ਨੂੰ ਗ੍ਰਹਿਣ ਕਰਨ ਅਤੇ ਇਸ ਨਾਲ ਜੁੜਨ ਦਾ ਨਜ਼ਰੀਆ ਹੀ ਬਦਲ ਜਾਵੇਗਾ।
..........................................................................
Punjab Lalit Kala Akademi gives Scholarships to 10 young artists
Jury: Sudarshan Shetty, Bose Krishnamachari, G R Iranna
Each scholarship holder would get Rs. 1,20,000/- (Rupees one lakh twenty thousand).
The Following candidates have been selected for the PLKA Scholarships for the year 2019:
Anita Kaur, Deepak Kumar, Gagan Deep Singh Sachdeva, Gurjeet Singh, Monica Sharma, Rajkamal, Raman Kumari, Shivani, Simarjeet Singh, Tarvinder Singh
They will also participate in an Artist in Residence programme during which they will be mentored by a senior artist for experimentation, dialogue, and interactions allowing for self-discovery. The program is aimed to create an immersive and intellectually stimulating environment generating a fresh perspective towards contemporary art practice. The residency will culminate in the form of Open Studios showcasing the artworks created by the Scholarship holders for public viewing.
Artists have been selected after one to one interview by internationally renowned artists Bose Krishnamachari, Founder Chairman, Kochi Muziris Biennale, Sudarshan Shetty, curator of Kochi Muziris Biennale 2016 and Curator, Visual Arts, Serendipity Arts Festival, Goa 2019, and G R Iranna another celebrated artist.
For most of the applicants interacting with these icons of Indian Art was a life time experience irrespective of the fact whether they were selected for the scholarship or not.
The scholarships are being given to budding artists, between 20 and 30 years of age.
One of the Scholarships of Rs. 1,20,000/- is sponsored by Mrs. Zoya Reikhi Sharma and Mr. Chaman Sharma.
Interview process involved going through the portfolios of the artists, looking at the original art works and knowing about the artistic, intellectual and craftsmanship skills of the artists. 28 artists from Punjab and Chandigarh were shortlisted for the interviews out of the total 98 applicants.
In order to contribute to society, the scholarship holders will conduct a two-day art workshop at a Government Primary/ Middle/ High School or in a college in their native place in Punjab.
The scholarships are being named after living and past legends from the field of art of Punjab.
The past legends in whose names the scholarships are being given are: Amrita Sher-Gil, Dr. M S Randhawa, Dr. Mulk Raj Anand, Dhanraj Bhagat and Manjit Bawa.
The living senior personalities from the field of art in whose name these scholarships are being given are: Krishen Khanna, Satish Gujral, Prof. B N Goswamy, Paramjit Singh and Raghu Rai.
The scholarships are aimed at providing talented artists a platform and to promote research and quest for individual signature in their respective fields. The scholarships were open for disciplines of drawing, graphics/ print making, painting, sculpture, multimedia, photography and installation etc. The selected artists are practitioners of either of the above given disciplines of art.
The programme is a part of Punjab Lalit Kala Akademi's continuing effort to promote, disseminate and encourage art and culture in this region.
In its efforts to provide better facilities, platform and opportunities to the artists of the region, Punjab Lalit Kala Akademi is coming up with innovative ideas that would create an amiable environment for the development of arts and help sustain creativity. The Akademi is engaging with the art fraternity and art lovers at various levels to bring about a whiff of fresh air that would change the way we perceive consume and relate to art.
-
Mon29Apr2019
-
Thu25Apr2019Sun28Apr2019
Invite: Exhibition Stitch-in-time at Amritsar, Graphics Prints by Rajinder Kaur - ਰਾਜਿੰਦਰ ਕੌਰ ਦੁਆਰਾ ਪ੍ਰਦਰਸ਼ਨੀ "ਸਟਿਚ ਇਨ ਟਾਈਮ" ਅੰਮ੍ਰਿਤਸਰ ਵਿਖੇ -10.00 am to 6.00 pm
Punjab Lalit Kala Akademi
In collaboration with
Indian Academy of Fine Arts, Amritsar
cordially invites you to the opening of
an exhibition of Graphics PrintsStitch-in-Time
by
Rajinder Kauron 25th April 2019 at 5.15 pm
at S G Thakur Singh Art Gallery
Madan Mohan Malviya Chowk
Indian Academy of Fine Arts Amritsar
Exhibition will remain open
from 26 to 28 April 2019
10.00 am to 6.00 pm
Diwan Manna, President PLKA
Shivdev Singh, President IAFA
ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ
ਇੰਡੀਅਨ ਅਕੈਡਮੀ ਓਫ ਫਾਈਨ ਆਰਟਸ ਅੰਮ੍ਰਿਤਸਰ ਦੇ ਸਹਿਯੋਗ ਨਾਲ
ਰਾਜਿੰਦਰ ਕੌਰ
ਦੁਆਰਾ ਸਿਰਜੇ ਗ੍ਰਾਫਿਕਸ ਪ੍ਰਿੰਟਸਦੀ ਪ੍ਰਦਰਸ਼ਨੀ
ਸਟਿਚ-ਇਨ-ਟਾਈਮ
ਦੀ ਚੱਠ ਤੇ ਆਪਜੀ ਨੂੰ ਹਾਰਦਿਕ ਸੱਦਾ
੨੫ ਅਪ੍ਰੈਲ ਸ਼ਾਮ ੫.੧੫ ਵਜੇ
ਐੱਸ ਜੀ ਠਾਕੁਰ ਸਿੰਘ ਆਰਟ ਗੈਲਰੀ
ਇੰਡੀਅਨ ਅਕੈਡਮੀ ਓਫ ਫਾਈਨ ਆਰਟਸ
ਮਦਨ ਮੋਹਨ ਮਾਲਵੀਆ ਚੌਕ, ਅੰਮ੍ਰਿਤਸਰ ਵਿਖੇ
ਪ੍ਰਦਰਸ਼ਨੀ ੨੬ ਤੋਂ ੨੮ ਅਪ੍ਰੈਲ ਤੱਕਰੋਜ਼ਾਨਾ
ਸਵੇਰੇ ੧੦ ਤੋਂ ਸ਼ਾਮ ੬ ਵਜੇ ਤੱਕ ਖੁਲ੍ਹੀ ਰਹੇਗੀ Printmaker Rajinder Kaur’s artistic journey is defined by the image of the sewing machines, an ode to her mother, who is a seamstress and pillar of strength and support for her artist daughter. Rajinder has a Master’s degree in Fine Arts (Printmaking, 2015) from the Government College of Art, Chandigarh. Rajinder’s starting point as an artist is her immediate environment, her home and her mother, the centre of her life and art.
Rajinder’s complete education is supported by her mother and the machinery and tools she used to sew and stitch, became Rajinder’s constant companions, references which the artist included in her work to express her admiration and appreciation for her mother and dignity of labour. The finesse and intricate stitching work involved with tailoring work helped Rajinder to devise practices which helped her develop a visual language that is gradually becoming a recurring leitmotif in her art work. Rajinder draws inspiration from the intimacy that a small stitching machine allows between the human being and its user, which slowly grows into a bond between elements such as threads, needles, measuring tape, scissors, cloth, hangers and us human beings.
Skillful and intelligent use of these metaphors allows Rajinder to draw attention to the uneven world that we live in and the valiant efforts of those among us who resist the socio-economic pressures and negotiate challenges thrown at us each moment of our existence. The arrangement of forms reveals emotions resting in the recesses of complicated thought processes -subtle, delicate and bustling with energy at the same time.
As a woman, Rajinder appreciates another woman, with the burden of inequality of gender, class, caste, religion etc. in our social structure constantly surrounding her being, but never making her bitter or negative. In Rajinder’s art, it’s creativity that she celebrates, whatever the medium.ਪ੍ਰਿੰਟਮੇਕਰ ਰਜਿੰਦਰ ਕੌਰ ਦਾ ਕਲਾ
ਤਮਕ ਸਫ਼ਰ ਸਿਲਾਈ ਮਸ਼ੀਨ ਦੇ ਆਲੇ-ਦੁ ਆਲੇ ਘੁੰਮਦਾ ਹੈ। ਉਸ ਦੀ ਸਿਰਜਣਾ ਆਪਣੇ ਮਾਤਾ ਜੀ ਨੂੰ ਸਮਰਪਿਤ ਹੈ ਜਿ ਨ੍ਹਾਂ ਨੇ ਸਾਰੀ ਜ਼ਿੰਦਗੀਕਪੜਿਆਂ ਦੀ ਸਿਲਾਈ ਕਰਕੇ ਆਪਣੀ ਧੀ ਦਾ ਸਹਿਯੋਗ ਕੀਤਾ ਅਤੇ ਉਸ ਦੀ ਤਾਕਤ ਬਣੇ। ਰਜਿੰ ਦਰ ਕੌਰ ਨੇ 2015 ਵਿਚ ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਤੋਂ ਲਲਿਤ ਕਲਾ ਵਿਚ ਮਾਸਟਰ ਡਿਗਰੀ ਹਾਸਲ ਕੀਤੀ। ਰਜਿੰ ਦਰ ਕੌਰ ਦੀ ਕਲਾ ਦੀ ਸ਼ੁਰੂਆਤ ਉਸ ਦੇ ਆਪਣੇ ਘਰ ਦੇ ਮਾਹੌਲ ਵਿਚੋਂ ਹੀ ਹੋਈ, ਉਸ ਦਾ ਘਰ, ਉਸ ਦੇ ਮਾਤਾ ਜੀ, ਉਸ ਦੇ ਜੀਵਨ ਅਤੇਕਲਾ ਦਾ ਧੁਰਾ ਬਣੇ।
ਕਲਾਕਾਰ ਰਜਿੰਦਰ ਕੌਰ ਨੇ ਦੱਸਿਆ ਕਿਉਨ੍ਹਾਂ ਦੀ ਸਾਰੀ ਪੜ੍ਹਾਈ ਮਾਤਾ ਜੀ ਅਤੇ ਉਨ੍ਹਾਂ ਦੀਆਂ ਸਿਲਾਈ ਦੀਆਂ ਮਸ਼ੀ ਨਾਂ ਅਤੇ ਸੰਦਾਂ ਦੇ ਸਹਿਯੋਗ ਨਾਲ ਚੱ ਲੀ, ਜਿਨ੍ਹਾਂ ਦੀ ਵਰਤੋਂਉਨ੍ਹਾਂ ਦੇ ਮਾਤਾ ਜੀ ਕਪੜੇ ਸਿਉਂਣ ਲਈ ਕਰਦੇ ਸਨ। ਇਹ ਸਾਰੇ ਸੰਦ ਉਨ੍ਹਾਂ ਦੇ ਹਮੇਸ਼ਾ ਸਾਥੀ ਬਣੇ ਰਹੇ। ਇਨ੍ਹਾਂ ਦੇ ਹਵਾਲੇ ਰਜਿੰਦਰ ਕੌਰ ਦੀ ਸਿਰਜਣਾ ਵਿਚ ਮਿਲਦੇ ਰਹਿੰਦੇ ਹਨਜੋ ਉਨ੍ਹਾਂ ਦੀ ਮਾਂ ਅਤੇ ਉਨ੍ਹਾਂ ਦੀ ਘਾਲਣਾ ਦੀ ਪਵਿੱਤਰਤਾ ਪ੍ਰਤੀ ਆਦਰ ਅਤੇ ਪ੍ਰਸ਼ੰਸਾ ਦਾ ਪ੍ਰਤੀ ਕ ਹਨ। ਕਪੜੇ ਸਿਉਣ ਦੇ ਕਾਰਜ ਵਿਚ ਸ਼ਾ ਮਲ ਬਾਰੀਕੀ ਅਤੇ ਮਹੀਨ ਸਿਲਾਈਦੇ ਕੰ ਮ ਨੇ ਰਜਿੰਦਰ ਕੌਰ ਨੂੰ ਅਜਿਹੇ ਢੰਗ- ਤਰੀਕੇ ਇਜਾਦ ਕਰਨ ਦਾ ਮੌਕਾ ਦਿੱਤਾ ਜਿਨ੍ਹਾਂ ਨੇ ਉਸ ਦੀ ਦ੍ਰਿਸ਼ਕਾਰੀ ਦੀ ਭਾਸ਼ਾ ਨੂੰ ਵਿਕਸਤ ਕਰਨ ਵਿਚ ਮਦਦ ਕੀ ਤੀ। ਇਹ ਭਾਸ਼ਾਹੌਲੀ-ਹੌਲੀ ਉਨ੍ਹਾਂ ਦੀ ਸਿਰਜਣਾ ਵਿਚ ਬਾਰ-ਬਾਰ ਆਉਣ ਵਾਲੇ ਪ੍ਰਤੀਕ ਬਣ ਗਈ। ਰਜਿੰਦਰ ਕੌਰ ਨੂੰ ਸਿਰਜਣਾਤਮਕ ਪ੍ਰੇਰਨਾ ਨਿੱਕੀ ਜਿਹੀ ਸਲਾਈ ਮਸ਼ੀਨ ਅਤੇ ਮਨੁੱਖਵਿਚਾਲੇ ਬਣਨ ਵਾਲੇ ਇਕ ਨਿੱਘੇ ਰਿਸ਼ਤੇ ਤੋਂ ਮਿਲਦੀ ਹੈ, ਇਹ ਰਿਸ਼ਤਾ ਧਾਗਿਆਂ, ਸੂਈਆਂ, ਫ਼ੀ ਤਿਆਂ, ਕੈਂਚੀਆਂ, ਕਪੜੇ, ਹੈਂਗਰ ਅਤੇ ਮਨੁੱਖਾਂ ਵਿਚਾਲੇ ਹੌਲੀ-ਹੌਲੀ ਪੀਡਾ ਹੁੰਦਾ ਜਾਂਦਾਹੈ।
ਰਜਿੰਦਰ ਕੌਰ ਵੱਲੋਂ ਇਨ੍ਹਾਂ ਬਿੰਬਾਂਦੀ ਹੁਨਰਮੰਦੀ ਅਤੇ ਸਮਝਦਾਰੀ ਨਾਲ ਕੀਤੀ ਗਈ ਵਰਤੋਂ ਕਲਾਕਾਰ ਦਾ ਧਿਆਨ ਉਸ ਅਸਾਵੇਂ ਸੰਸਾਰ ਵੱਲ, ਜਿਸ ਵਿਚ ਅਸੀਂ ਰਹਿੰਦੇ ਹਾਂ ਅਤੇਸਾਡੇ ਵਿਚੋਂ ਉਨ੍ਹਾਂ ਲੋਕਾਂ ਵੱਲ ਲੈ ਜਾਂਦੀ ਹੈ ਜੋ ਇਸ ਦੇ ਸਮਾਜਿਕ-ਆਰਥਿਕ ਦਬਾਵਾਂ ਖ਼ਿਲਾਫ਼ ਦਲੇਰੀ ਨਾਲ ਸੰਘਰਸ਼ ਕਰਦੇ ਰਹਿੰ ਦੇ ਹਨ ਅਤੇ ਹਰ ਪਲ ਆਪਣੀ ਹੋਣੀ ਨਾ ਲਬਾਬਸਤਾ ਹੋਣ ਵਾਲੀਆਂ ਸਾਰੀਆਂ ਚੁਣੌ ਤੀਆਂ ਨਾਲ ਨਜਿੱਠਦੇ ਰਹਿੰਦੇ ਹਨ। ਵੱਖ-ਵੱ ਖ ਆਕਾਰਾਂ ਦੀ ਤਰਤੀਬ ਗੁੰਝਲਦਾਰ ਖ਼ਿ ਆਲਾਂ ਵਿਚਲੀਆਂ ਭਾਵਨਾਵਾਂ ਨੂੰ ਉਭਾ ਰਦੀ ਹੈ ਜੋ ਇਕੋਸਮੇਂ ਡੂੰਘੇ, ਨਾਜ਼ੁ ਕ ਅਤੇ ਊਰਜਾ ਨਾਲ ਭਰਪੂਰ ਹੁੰਦੇ ਹਨ।
ਬਤੌਰ ਔਰਤ, ਰਜਿੰਦਰ ਕੌਰ ਬਾਕੀ ਔਰਤਾਂਨੂੰ ਅਕੀਦਤ ਭੇਂਟ ਕਰਦੀ ਹੈ, ਉਹ ਔਰਤਾਂ ਜਿਨ੍ਹਾਂ ਦੀ ਹੋਂਦ ਸਾਡੇ ਸਮਾ ਜਿਕ ਢਾਂਚੇ ਵਿਚ ਲਗਾਤਾਰ ਲਿੰਗ, ਜਮਾ ਤ, ਜਾਤ ਅਤੇ ਧਰਮ ਦੇਬੋਝ ਹੇਠਾਂ ਦੱ ਬੀ ਹੁੰਦੀ ਹੈ, ਪਰ ਇਹ ਦਬਾਅ ਉਨ੍ਹਾਂ ਅੰਦਰ ਕਦੇ ਵੀ ਕੁੜੱਤਣ ਜਾਂ ਨਕਾਰਾ ਤਮਕਤਾ ਨਹੀਂ ਭਰਦੇ। ਭਾਵੇਂ ਮਾਧਿਅਮ ਕੋਈ ਵੀ ਹੋਵੇ ਰਜਿੰਦਰ ਆਪਣੀ ਕਲਾ ਰਾ ਹੀਂਸਿਜਣਾਤਮਕਤਾ ਦਾ ਜਸ਼ਨ ਮਨਾਉਂਦੀ ਹੈ।
ਦੀਵਾਨ ਮਾਨਾ,
ਪ੍ਰਧਾਨ,
ਪੰਜਾਬ ਲਲਿਤ ਕਲਾ ਅਕਾਦਮੀ