• Tue
    09
    Jul
    2019

    Sudarshan Shetty, Bose Krishnamachari, G R Iranna, jury for PLKA Scholarships 2019

     

    ਪੰਜਾਬ ਲਲਿਤ ਕਲਾ ਅਕਾਦਮੀ ਨੇ ਦਿੱਤਾ 10 ਨੌਜਵਾਨ ਕਲਾਕਾਰਾਂ ਨੂੰ ਵਜੀਫ਼ਾ

    ਚੋਣ ਪੈਨਲ:
    - ਸੁਦਰਸ਼ਨ ਸ਼ੈੱਟੀ, ਉੱਘੇ ਕਲਾਕਾਰ ਅਤੇ ਕਲਾ ਸੰਚਾਲਕ, ਕੋਚੀ ਮੂਜ਼ੀਰਿਸ ਬੀਏਨਾਲੇ 2016 ਅਤੇ ਸਿਰੇਂਡੀਪਿਟੀ ਆਰਟਸ ਫੈਸਟੀਵਲ, ਗੋਆ 2019
    - ਬੋਸ ਕ੍ਰਿਸ਼ਨਮਚਾਰੀ, ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਲਾਕਾਰ, ਸੰਸਥਾਪਕ ਚੇਅਰਮੈਨ, ਕੋਚੀ ਮੂਜ਼ੀਰਿਸ ਬੀਏਨਾਲੇ
    - ਜੀ ਆਰ ਇਰਾਨਾ, ਉੱਘੇ ਕਲਾਕਾਰ

    ਵਜੀਫ਼ਾ ਪ੍ਰਾਪਤ ਕਰਨ ਵਾਲਾ ਹਰ ਕਲਾਕਾਰ 1,20,000 (ਇਕ ਲੱਖ 20 ਹਜ਼ਾਰ) ਰੁਪਏ ਪ੍ਰਾਪਤ ਕਰੇਗਾ।

    ਵਜੀਫ਼ਾ ਪ੍ਰਾਪਤ ਕਲਾਕਾਰ, ਕਲਾਕਾਰਾਂ ਲਈ ਕਰਵਾਈ ਜਾਣ ਵਾਲੀ ਰੈਜ਼ੀਡੈਂਸੀ ਯੋਜਨਾ ਵਿਚ ਵੀ ਹਿੱਸਾ ਲੈਣਗੇ ਜਿਸ ਦੌਰਾਨ ਸੀਨੀਅਰ ਕਲਾਕਾਰਾਂ ਦੀ ਅਗਵਾਈ ਵਿਚ ਉਹ ਆਪਣੇ ਅੰਦਰ ਦੇ ਕਲਾਕਾਰ ਨੂੰ ਨਿਖਾਰਣ ਲਈ ਨਵੇਂ ਪ੍ਰੋਯਗ, ਸੰਵਾਦ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ। ਇਸ ਯੋਜਨਾ ਦਾ ਮਕਸਦ ਕਲਾਤਮਕ ਗਹਿਰਾਈ ਅਤੇ ਬੌਧਿਕਤਾ ਵਾਲਾ ਮਾਹੌਲ਼ ਪੈਦਾ ਕਰਨਾ ਹੈ ਤਾਂ ਜੋ ਸਮਕਾਲੀ ਕਲਾਕਾਰੀ ਬਾਰੇ ਤਾਜ਼ਾ ਨਜ਼ਰੀਆਂ ਵਿਕਸਿਤ ਹੋ ਸਕੇ। ਇਹ ਰੈਜ਼ੀਡੈਂਸੀ ਇਕ ਖੁੱਲ੍ਹੇ ਸਟੂਡਿਉ ਦਾ ਰੂਪ ਅਖ਼ਤਿਆਰ ਕਰ ਲਵੇਗੀ ਜਿਸ ਵਿਚ ਵਜੀਫ਼ਾ ਪ੍ਰਾਪਤ ਕਰਨ ਵਾਲੇ ਕਲਾਕਾਰਾਂ ਵੱਲੋਂ ਬਣਾਈਆਂ ਗਈਆਂ ਕਲਾਕ੍ਰਿਤਾਂ ਕਲਾ-ਪ੍ਰੇਮੀਆਂ ਦੀ ਪਾਰਖੂ ਨਜ਼ਰ ਲਈ ਦਿਖਾਈਆਂ ਜਾਣਗੀਆਂ।

    ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਇਹ ਵਜੀਫ਼ਾ ਪ੍ਰਾਪਤ ਕਰਨ ਵਾਲੇ ਕਲਾਕਾਰਾਂ ਦੇ ਨਾਮਾਂ ਦਾ ਐਲਾਨ ਕਰਨ ਤੋਂ ਬਾਅਦ ਵਜੀਫ਼ੇ ਦੇ ਜੇਤੂਆਂ ਨਾਲ ਜਾਣ-ਪਛਾਣ ਕਰਵਾਉਂਦਿਆਂ ਸ਼੍ਰੀ ਦੀਵਾਨ ਮਾਨਾ, ਪ੍ਰਧਾਨ ਪੰਜਾਬ ਲਲਿਤ ਕਲਾ ਅਕਾਦਮੀ ਨੇ ਦੱਸਿਆ ਕਿ ਇਨ੍ਹਾਂ ਦੀ ਚੋਣ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਲਾਕਾਰਾਂ ਬੋਸ ਕ੍ਰਿਸ਼ਨਮਚਾਰੀ, ਸੰਸਥਾਪਕ ਚੇਅਰਮੈਨ, ਕੋਚੀ ਮੂਜ਼ੀਰਿਸ ਬੀਏਨਾਲੇ, ਸੁਦਰਸ਼ਨ ਸ਼ੈੱਟੀ, ਉੱਘੇ ਕਲਾਕਾਰ ਅਤੇ ਕਲਾ ਸੰਚਾਲਕ, ਕੋਚੀ ਮੂਜ਼ੀਰਿਸ ਬੀਏਨਾਲੇ 2016 ਅਤੇ ਸਿਰੇਂਡੀਪਿਟੀ ਆਰਟਸ ਫੈਸਟੀਵਲ, ਗੋਆ 2019 ਅਤੇ ਉੱਘੇ ਕਲਾਕਾਰ ਜੀ ਆਰ ਇਰਾਨਾ ਦੇ ਪੈਨਲ ਵੱਲੋਂ ਕੀਤੀ ਗਈ ਹੈ।

    ਭਾਰਤੀ ਕਲਾ ਜਗਤ ਦੇ ਇਨ੍ਹਾਂ ਵੱਡ-ਆਕਾਰੀ ਕਲਾਕਾਰਾਂ ਨਾਲ ਗੱਲਬਾਤ ਕਰਨੀ ਜ਼ਿਆਦਾਤਰ ਕਲਾਕਾਰਾਂ ਲਈ ਜ਼ਿੰਦਗੀ ਦਾ ਸਭ ਤੋਂ ਵੱਡਾ ਤਜਰਬਾ ਸੀ ਭਾਵੇਂ ਉਨ੍ਹਾਂ ਦੀ ਚੋਣ ਵਜੀਫ਼ੇ ਲਈ ਹੁੰਦੀ ਜਾਂ ਨਾ ਹੁੰਦੀ।

    ਇਹ ਵਜੀਫ਼ਾ 20 ਤੋਂ 30 ਸਾਲ ਤੱਕ ਦੀ ਉਮਰ ਦੇ ਉਭਰਦੇ ਕਲਾਕਾਰਾਂ ਨੂੰ ਦਿੱਤਾ ਜਾ ਰਿਹਾ ਹੈ। ਇਕ ਲੱਖ 20 ਹਜ਼ਾਰ ਰੁਪਏ ਦਾ ਇਕ ਵਜੀਫ਼ਾ ਸ਼੍ਰੀ ਮਤੀ ਜ਼ੋਆ ਰੇਖੀ ਸ਼ਰਮਾ ਅਤੇ ਸ਼੍ਰੀ ਚਮਨ ਸ਼ਰਮਾ ਵੱਲੋਂ ਦਿੱਤੇ ਆਰਥਿਕ ਸਹਿਯੋਗ ਨਾਲ ਦਿੱਤਾ ਜਾਵੇਗਾ।

    ਇੰਟਰਵਿਯੂ ਦੀ ਪ੍ਰਕਿਰਿਆ ਵਿਚ ਕਲਾਕਾਰਾਂ ਦੀ ਸਿਰਜਣਾ ਦੇ ਪੋਰਟਫੋਲੀਓ ਦੇਖਣਾ, ਅਸਲ ਕਲਾਕ੍ਰਿਤਾਂ ਨੂੰ ਦੇਖਣਾ ਅਤੇ ਕਲਾਕਾਰ ਦੇ ਕਲਾਤਮਕ, ਬੌਧਿਕ ਅਤੇ ਸਿਰਜਣਾਤਮਕ ਹੁਨਰ ਨੂੰ ਸਮਝਣਾ ਸ਼ਾਮਿਲ ਸੀ। ਕੁੱਲ 98 ਬਿਨੈਕਾਰਾਂ ਵਿਚੋਂ 28 ਕਲਾਕਾਰਾਂ ਨੂੰ ਇੰਟਰਵਿਯੂ ਵਾਸਤੇ ਚੁਣਿਆ ਗਿਆ।

    ਸਮਾਜ ਵਿਚ ਆਪਣਾ ਯੋਗਦਾਨ ਦੇਣ ਲਈ ਵਜੀਫ਼ਾ ਪ੍ਰਾਪਤ ਕਰਨ ਵਾਲੇ ਕਲਾਕਾਰ ਆਪਣੇ ਇਲਾਕੇ ਦੇ ਸਰਕਾਰੀ ਪ੍ਰਾਇਮਰੀ/ਮਿਡਲ/ਹਾਈ ਸਕੂਲਾਂ ਜਾਂ ਕਾਲਜਾਂ ਵਿਚ ਦੋ ਦਿਨੀਂ ਕਲਾ ਵਰਕਸ਼ਾਪ ਦਾ ਆਯੋਜਨ ਕਰਨਗੇ।

    ਇਨ੍ਹਾਂ ਵਜੀਫ਼ਿਆਂ ਦਾ ਨਾਮ ਪੰਜਾਬ ਦੇ ਪੁਰਾਣੇ ਸ਼ਾਹਕਾਰ ਕਲਾਕਾਰਾਂ ਅਤੇ ਕਲਾ ਇਤਿਹਾਸਕਾਰਾਂ ਅੰਮ੍ਰਿਤਾ ਸ਼ੇਰਗਿੱਲ, ਡਾ. ਐਮ.ਐਸ ਰੰਧਾਵਾ, ਡਾ.ਮੁਲਕ ਰਾਜ ਆਨੰਦ, ਧਨਰਾਜ ਭਗਤ, ਮਨਜੀਤ ਬਾਵਾ, ਅਤੇ ਮੌਜੂਦਾ ਕਲਾਕਾਰਾਂ ਅਤੇ ਕਲਾ ਇਤਿਹਾਸਕਾਰਾਂ ਕ੍ਰਿਸ਼ਨ ਖੰਨਾ, ਸਤੀਸ਼ ਗੁਜਰਾਲ, ਪ੍ਰੋ. ਬੀਐਨ ਗੋਸਵਾਮੀ, ਪਰਮਜੀਤ ਸਿੰਘ ਅਤੇ ਰਘੂ ਰਾਏ ਦੇ ਨਾਮ ਉੱਪਰ ਰੱਖਿਆ ਜਾ ਰਿਹਾ ਹੈ।

    ਹੇਠ ਲਿਖੇ ਉਮੀਦਵਾਰ ਸਾਲ 2019 ਲਈ ਪੰਜਾਬ ਲਲਿਤ ਕਲਾ ਅਕਾਦਮੀ ਵਜੀਫ਼ੇ ਲਈ ਚੁਣੇ ਗਏ ਹਨ:

    ਵਜੀਫ਼ਾ ਪ੍ਰਾਪਤ ਕਰਨ ਵਾਲਿਆਂ ਦੇ ਨਾਮ:

    ਗੁਰਜੀਤ ਸਿੰਘ
    ਪਿੰਡ ਅਲਗੋਂ ਕੋਠੀ, ਜ਼ਿਲ੍ਹਾ ਤਰਨਤਾਰਨ, ਪੱਟੀ, ਪੰਜਾਬ

    ਰਾਜਕਮਲ
    ਦਕੋਹਾ, ਜਲੰਧਰ

    ਗਗਨ ਦੀਪ ਸਿੰਘ ਸਚਦੇਵਾ
    ਰਣਜੀਤ ਐਵੇਨਿਊ, ਅੰਮ੍ਰਿਤਸਰ

    ਰਮਨ ਕੁਮਾਰੀ
    ਪਿੰਡ ਰਜਿੰਦਰਗੜ੍ਹ ਸਾਹਿਬ ਵਾਇਆ ਸਰਹਿੰਦ ਫਤਿਹਗੜ੍ਹ ਸਾਹਿਬ

    ਸਿਮਰਨਜੀਤ ਸਿੰਘ
    ਪਿੰਡ ਸੇਖਾ, ਤਹਿਸੀਲ ਅਤੇ ਜ਼ਿਲ੍ਹਾ ਬਰਨਾਲਾ

    ਤਰਵਿੰਦਰ ਸਿੰਘ
    ਚੰਡੀਗੜ੍ਹ

    ਅਨੀਤਾ ਕੌਰ
    ਪਿੰਡ ਰਤਨਗੜ੍ਹ, ਤਹਿਸੀਲ ਖਮਾਣੋ, ਜ਼ਿਲ੍ਹਾਂ ਫਤਿਹਗੜ੍ਹ ਸਾਹਿਬ, ਪੰਜਾਬ

    ਦੀਪਕ ਕੁਮਾਰ
    ਪਿੰਡ ਅਬੁਲ ਖੁਰਾਣਾ ਬਲੌਕ ਮਲੋਟ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

    ਸ਼ਿਵਾਨੀ
    ਚੰਡੀਗੜ੍ਹ

    ਮੋਨਿਕਾ ਸ਼ਰਮਾ
    ਚੰਡੀਗੜ੍ਹ

     

    ਇਸ ਵਜੀਫ਼ੇ ਦਾ ਮਕਸਦ ਖੋਜ ਅਤੇ ਹਰ ਕਲਾਕਾਰ ਦੀ ਉਸ ਦੇ ਆਖਣੇ ਖੇਤਰ ਵਿਚ ਨਿੱਜੀ ਪਛਾਣ ਦੀ ਤਮੰਨਾ ਨੂੰ ਉਤਸ਼ਾਹਿਤ ਕਰਨਾ ਹੈ। ਇਹ ਵਜੀਫ਼ੇ ਡਰਾਇੰਗ, ਗ੍ਰਾਫ਼ਿਕਸ/ਪ੍ਰਿੰਟ ਮੇਕਿੰਗ, ਪੇਂਟਿੰਗ, ਸਕਪਲਚਰ, ਮਲਟੀ -ਮੀਡੀਆ, ਫੋਟੋਗ਼੍ਰਾਫ਼ੀ ਅਤੇ ਇੰਸਟਾਲੇਸ਼ਨ ਵਾਸਤੇ ਐਲਾਨੇ ਗਏ ਸਨ। ਚੁਣੇ ਗਏ ਕਲਾਕਾਰ ਉਪਰੋਕਤ ਵਿਚੋਂ ਕਿਸੇ ਨਾ ਕਿਸੇ ਵਿਧਾ ਦੇ ਅਭਿਆਸਕਾਰ ਹਨ।

    ਇਹ ਵਜੀਫ਼ਾ ਯੋਜਨਾ ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਇਸ ਖਿੱਤੇ ਵਿਚ ਕਲਾ ਅਤੇ ਸਭਿਆਚਾਰ ਦੇ ਪ੍ਰਚਾਰ, ਪਾਸਾਰ ਅਤੇ ਤਰੱਕੀ ਲਈ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਦਾ ਹਿੱਸਾ ਹੈ।

    ਇਲਾਕੇ ਦੇ ਕਾਲਾਕਾਰਾਂ ਨੂੰ ਬਿਹਤਰ ਸਹੂਲਤਾਂ, ਮੰਚ ਅਤੇ ਮੌਕੇ ਪ੍ਰਦਾਨ ਕਰਨ ਦੇ ਉਪਰਾਲਿਆਂ ਲਈ ਪੰਜਾਬ ਲਲਿਤ ਕਲਾ ਅਕਾਦਮੀ ਨਿਵੇਕਲੇ ਵਿਚਾਰ ਲਿਆ ਰਹੀ ਹੈ ਜੋ ਕਲਾ ਦੇ ਲਈ ਲੋੜੀਂਦਾ ਮਾਹੌਲ ਤਿਆਰ ਕਰਨਗੇ ਅਤੇ ਸਿਜਣਾਤਮਕਤਾ ਨੂੰ ਲੰਮੇ ਸਮੇਂ ਤੱਕ ਜਾਰੀ ਰੱਖਣ ਵਿਚ ਸਹਾਈ ਹੋਣਗੇ। ਅਕਾਦਮੀ ਹਵਾ ਦਾ ਤਾਜ਼ਾ ਬੁੱਲ੍ਹਾ ਲਿਆਉਣ ਵਾਸਤੇ ਕਲਾ ਜਗਤ ਅਤੇ ਕਲਾ ਪ੍ਰੇਮਿਆਂ ਨਾਲ ਅਨੇਕ ਪੱਧਰਾਂ ਉੱਤੇ ਸੰਵਾਦ ਰਚਾ ਰਹੀ ਹੈ, ਜਿਸ ਨਾਲ ਕਲਾ ਬਾਰੇ ਸੋਚਣ, ਇਸ ਨੂੰ ਗ੍ਰਹਿਣ ਕਰਨ ਅਤੇ ਇਸ ਨਾਲ ਜੁੜਨ ਦਾ ਨਜ਼ਰੀਆ ਹੀ ਬਦਲ ਜਾਵੇਗਾ।

    ..........................................................................

    Punjab Lalit Kala Akademi gives Scholarships to 10 young artists

    Jury: Sudarshan Shetty, Bose Krishnamachari, G R Iranna

    Each scholarship holder would get Rs. 1,20,000/- (Rupees one lakh twenty thousand).

    The Following candidates have been selected for the PLKA Scholarships for the year 2019:

    Anita Kaur, Deepak Kumar, Gagan Deep Singh Sachdeva, Gurjeet Singh, Monica Sharma, Rajkamal, Raman Kumari, Shivani, Simarjeet Singh, Tarvinder Singh

    They will also participate in an Artist in Residence programme during which they will be mentored by a senior artist for experimentation, dialogue, and interactions allowing for self-discovery. The program is aimed to create an immersive and intellectually stimulating environment generating a fresh perspective towards contemporary art practice. The residency will culminate in the form of Open Studios showcasing the artworks created by the Scholarship holders for public viewing.

    Artists have been selected after one to one interview by internationally renowned artists Bose Krishnamachari, Founder Chairman, Kochi Muziris Biennale, Sudarshan Shetty, curator of Kochi Muziris Biennale 2016 and Curator, Visual Arts, Serendipity Arts Festival, Goa 2019, and G R Iranna another celebrated artist.

    For most of the applicants interacting with these icons of Indian Art was a life time experience irrespective of the fact whether they were selected for the scholarship or not.

    The scholarships are being given to budding artists, between 20 and 30 years of age.

    One of the Scholarships of Rs. 1,20,000/- is sponsored by Mrs. Zoya Reikhi Sharma and Mr. Chaman Sharma.

    Interview process involved going through the portfolios of the artists, looking at the original art works and knowing about the artistic, intellectual and craftsmanship skills of the artists. 28 artists from Punjab and Chandigarh were shortlisted for the interviews out of the total 98 applicants.

    In order to contribute to society, the scholarship holders will conduct a two-day art workshop at a Government Primary/ Middle/ High School or in a college in their native place in Punjab.

    The scholarships are being named after living and past legends from the field of art of Punjab.

    The past legends in whose names the scholarships are being given are: Amrita Sher-Gil, Dr. M S Randhawa, Dr. Mulk Raj Anand, Dhanraj Bhagat and Manjit Bawa.

    The living senior personalities from the field of art in whose name these scholarships are being given are: Krishen Khanna, Satish Gujral, Prof. B N Goswamy, Paramjit Singh and Raghu Rai.

    The scholarships are aimed at providing talented artists a platform and to promote research and quest for individual signature in their respective fields. The scholarships were open for disciplines of drawing, graphics/ print making, painting, sculpture, multimedia, photography and installation etc. The selected artists are practitioners of either of the above given disciplines of art.

    The programme is a part of Punjab Lalit Kala Akademi's continuing effort to promote, disseminate and encourage art and culture in this region.

    In its efforts to provide better facilities, platform and opportunities to the artists of the region, Punjab Lalit Kala Akademi is coming up with innovative ideas that would create an amiable environment for the development of arts and help sustain creativity. The Akademi is engaging with the art fraternity and art lovers at various levels to bring about a whiff of fresh air that would change the way we perceive consume and relate to art.

  • Mon
    29
    Apr
    2019
  • Thu
    25
    Apr
    2019
    Sun
    28
    Apr
    2019
    Punjab Lalit Kala Akademi
    In collaboration with
    Indian Academy of Fine Arts, Amritsar
    cordially invites you to the opening of
    an exhibition of Graphics Prints

    Stitch-in-Time

    by
    Rajinder Kaur
    on 25th April 2019 at 5.15 pm
    at S G Thakur Singh Art Gallery
    Madan Mohan Malviya Chowk
    Indian Academy of Fine Arts Amritsar
     
    Exhibition will remain open
    from 26 to 28 April 2019
    10.00 am to 6.00 pm
     
    Diwan Manna, President PLKA
    Shivdev Singh, President IAFA
     
     
    ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ
    ਇੰਡੀਅਨ ਅਕੈਡਮੀ ਓਫ ਫਾਈਨ ਆਰਟਸ ਅੰਮ੍ਰਿਤਸਰ ਦੇ ਸਹਿਯੋਗ ਨਾਲ
     
    ਰਾਜਿੰਦਰ ਕੌਰ
    ਦੁਆਰਾ ਸਿਰਜੇ ਗ੍ਰਾਫਿਕਸ ਪ੍ਰਿੰਟਸ ਦੀ ਪ੍ਰਦਰਸ਼ਨੀ
     
    ਸਟਿਚ-ਇਨ-ਟਾਈਮ
    ਦੀ ਚੱਠ ਤੇ ਆਪਜੀ ਨੂੰ ਹਾਰਦਿਕ ਸੱਦਾ
     
    ੨੫ ਅਪ੍ਰੈਲ ਸ਼ਾਮ ੫.੧੫ ਵਜੇ
    ਐੱਸ ਜੀ ਠਾਕੁਰ ਸਿੰਘ ਆਰਟ ਗੈਲਰੀ
    ਇੰਡੀਅਨ ਅਕੈਡਮੀ ਓਫ ਫਾਈਨ ਆਰਟਸ
    ਮਦਨ ਮੋਹਨ ਮਾਲਵੀਆ ਚੌਕ, ਅੰਮ੍ਰਿਤਸਰ ਵਿਖੇ
    ਪ੍ਰਦਰਸ਼ਨੀ ੨੬ ਤੋਂ ੨੮ ਅਪ੍ਰੈਲ ਤੱਕ ਰੋਜ਼ਾਨਾ
    ਸਵੇਰੇ ੧੦ ਤੋਂ ਸ਼ਾਮ ੬ ਵਜੇ ਤੱਕ ਖੁਲ੍ਹੀ ਰਹੇਗੀ

    Printmaker Rajinder Kaur’s artistic journey is defined by the image of the sewing machines, an ode to her mother, who is a seamstress and pillar of strength and support for her artist daughter. Rajinder has a Master’s degree in Fine Arts (Printmaking, 2015) from the Government College of Art, Chandigarh. Rajinder’s starting point as an artist is her immediate environment, her home and her mother, the centre of her life and art.
    Rajinder’s complete education is supported by her mother and the machinery and tools she used to sew and stitch, became Rajinder’s constant companions, references which the artist included in her work to express her admiration and appreciation for her mother and dignity of labour. The finesse and intricate stitching work involved with tailoring work helped Rajinder to devise practices which helped her develop a visual language that is gradually becoming a recurring leitmotif in her art work. Rajinder draws inspiration from the intimacy that a small stitching machine allows between the human being and its user, which slowly grows into a bond between elements such as threads, needles, measuring tape, scissors, cloth, hangers and us human beings.
    Skillful and intelligent use of these metaphors allows Rajinder to draw attention to the uneven world that we live in and the valiant efforts of those among us who resist the socio-economic pressures and negotiate challenges thrown at us each moment of our existence. The arrangement of forms reveals emotions resting in the recesses of complicated thought processes -subtle, delicate and bustling with energy at the same time.  
    As a woman, Rajinder appreciates another woman, with the burden of inequality of gender, class, caste, religion etc. in our social structure constantly surrounding her being, but never making her bitter or negative. In Rajinder’s art, it’s creativity that she celebrates, whatever the medium.

    ਪ੍ਰਿੰਟਮੇਕਰ ਰਜਿੰਦਰ ਕੌਰ ਦਾ ਕਲਾਤਮਕ ਸਫ਼ਰ ਸਿਲਾਈ ਮਸ਼ੀਨ ਦੇ ਆਲੇ-ਦੁਆਲੇ ਘੁੰਮਦਾ ਹੈ। ਉਸ ਦੀ ਸਿਰਜਣਾ ਆਪਣੇ ਮਾਤਾ ਜੀ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਸਾਰੀ ਜ਼ਿੰਦਗੀਕਪੜਿਆਂ ਦੀ ਸਿਲਾਈ ਕਰਕੇ ਆਪਣੀ ਧੀ ਦਾ ਸਹਿਯੋਗ ਕੀਤਾ ਅਤੇ ਉਸ ਦੀ ਤਾਕਤ ਬਣੇ। ਰਜਿੰਦਰ ਕੌਰ ਨੇ 2015 ਵਿਚ ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਤੋਂ ਲਲਿਤ ਕਲਾਵਿਚ ਮਾਸਟਰ ਡਿਗਰੀ ਹਾਸਲ ਕੀਤੀ। ਰਜਿੰਦਰ ਕੌਰ ਦੀ ਕਲਾ ਦੀ ਸ਼ੁਰੂਆਤ ਉਸ ਦੇ ਆਪਣੇ ਘਰ ਦੇ ਮਾਹੌਲ ਵਿਚੋਂ ਹੀ ਹੋਈ, ਉਸ ਦਾ ਘਰ, ਉਸ ਦੇ ਮਾਤਾ ਜੀ, ਉਸ ਦੇ ਜੀਵਨ ਅਤੇਕਲਾ ਦਾ ਧੁਰਾ ਬਣੇ।
     
    ਕਲਾਕਾਰ ਰਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਸਾਰੀ ਪੜ੍ਹਾਈ ਮਾਤਾ ਜੀ ਅਤੇ ਉਨ੍ਹਾਂ ਦੀਆਂ ਸਿਲਾਈ ਦੀਆਂ ਮਸ਼ੀਨਾਂ ਅਤੇ ਸੰਦਾਂ ਦੇ ਸਹਿਯੋਗ ਨਾਲ ਚੱਲੀ, ਜਿਨ੍ਹਾਂ ਦੀ ਵਰਤੋਂਉਨ੍ਹਾਂ ਦੇ ਮਾਤਾ ਜੀ ਕਪੜੇ ਸਿਉਂਣ ਲਈ ਕਰਦੇ ਸਨ। ਇਹ ਸਾਰੇ ਸੰਦ ਉਨ੍ਹਾਂ ਦੇ ਹਮੇਸ਼ਾ ਸਾਥੀ ਬਣੇ ਰਹੇ। ਇਨ੍ਹਾਂ ਦੇ ਹਵਾਲੇ ਰਜਿੰਦਰ ਕੌਰ ਦੀ ਸਿਰਜਣਾ ਵਿਚ ਮਿਲਦੇ ਰਹਿੰਦੇ ਹਨਜੋ ਉਨ੍ਹਾਂ ਦੀ ਮਾਂ ਅਤੇ ਉਨ੍ਹਾਂ ਦੀ ਘਾਲਣਾ ਦੀ ਪਵਿੱਤਰਤਾ ਪ੍ਰਤੀ ਆਦਰ ਅਤੇ ਪ੍ਰਸ਼ੰਸਾ ਦਾ ਪ੍ਰਤੀਕ ਹਨ। ਕਪੜੇ ਸਿਉਣ ਦੇ ਕਾਰਜ ਵਿਚ ਸ਼ਾਮਲ ਬਾਰੀਕੀ ਅਤੇ ਮਹੀਨ ਸਿਲਾਈਦੇ ਕੰਮ ਨੇ ਰਜਿੰਦਰ ਕੌਰ ਨੂੰ ਅਜਿਹੇ ਢੰਗ-ਤਰੀਕੇ ਇਜਾਦ ਕਰਨ ਦਾ ਮੌਕਾ ਦਿੱਤਾ ਜਿਨ੍ਹਾਂ ਨੇ ਉਸ ਦੀ ਦ੍ਰਿਸ਼ਕਾਰੀ ਦੀ ਭਾਸ਼ਾ ਨੂੰ ਵਿਕਸਤ ਕਰਨ ਵਿਚ ਮਦਦ ਕੀਤੀ। ਇਹ ਭਾਸ਼ਾਹੌਲੀ-ਹੌਲੀ ਉਨ੍ਹਾਂ ਦੀ ਸਿਰਜਣਾ ਵਿਚ ਬਾਰ-ਬਾਰ ਆਉਣ ਵਾਲੇ ਪ੍ਰਤੀਕ ਬਣ ਗਈ। ਰਜਿੰਦਰ ਕੌਰ ਨੂੰ ਸਿਰਜਣਾਤਮਕ ਪ੍ਰੇਰਨਾ ਨਿੱਕੀ ਜਿਹੀ ਸਲਾਈ ਮਸ਼ੀਨ ਅਤੇ ਮਨੁੱਖਵਿਚਾਲੇ ਬਣਨ ਵਾਲੇ ਇਕ ਨਿੱਘੇ ਰਿਸ਼ਤੇ ਤੋਂ ਮਿਲਦੀ ਹੈ, ਇਹ ਰਿਸ਼ਤਾ ਧਾਗਿਆਂ, ਸੂਈਆਂ, ਫ਼ੀਤਿਆਂ, ਕੈਂਚੀਆਂ, ਕਪੜੇ, ਹੈਂਗਰ ਅਤੇ ਮਨੁੱਖਾਂ ਵਿਚਾਲੇ ਹੌਲੀ-ਹੌਲੀ ਪੀਡਾ ਹੁੰਦਾ ਜਾਂਦਾਹੈ।
     
    ਰਜਿੰਦਰ ਕੌਰ ਵੱਲੋਂ ਇਨ੍ਹਾਂ ਬਿੰਬਾਂ ਦੀ ਹੁਨਰਮੰਦੀ ਅਤੇ ਸਮਝਦਾਰੀ ਨਾਲ ਕੀਤੀ ਗਈ ਵਰਤੋਂ ਕਲਾਕਾਰ ਦਾ ਧਿਆਨ ਉਸ ਅਸਾਵੇਂ ਸੰਸਾਰ ਵੱਲ, ਜਿਸ ਵਿਚ ਅਸੀਂ ਰਹਿੰਦੇ ਹਾਂ ਅਤੇਸਾਡੇ ਵਿਚੋਂ ਉਨ੍ਹਾਂ ਲੋਕਾਂ ਵੱਲ ਲੈ ਜਾਂਦੀ ਹੈ ਜੋ ਇਸ ਦੇ ਸਮਾਜਿਕ-ਆਰਥਿਕ ਦਬਾਵਾਂ ਖ਼ਿਲਾਫ਼ ਦਲੇਰੀ ਨਾਲ ਸੰਘਰਸ਼ ਕਰਦੇ ਰਹਿੰਦੇ ਹਨ ਅਤੇ ਹਰ ਪਲ ਆਪਣੀ ਹੋਣੀ ਨਾਲਬਾਬਸਤਾ ਹੋਣ ਵਾਲੀਆਂ ਸਾਰੀਆਂ ਚੁਣੌਤੀਆਂ ਨਾਲ ਨਜਿੱਠਦੇ ਰਹਿੰਦੇ ਹਨ। ਵੱਖ-ਵੱਖ ਆਕਾਰਾਂ ਦੀ ਤਰਤੀਬ ਗੁੰਝਲਦਾਰ ਖ਼ਿਆਲਾਂ ਵਿਚਲੀਆਂ ਭਾਵਨਾਵਾਂ ਨੂੰ ਉਭਾਰਦੀ ਹੈ ਜੋ ਇਕੋਸਮੇਂ ਡੂੰਘੇ, ਨਾਜ਼ੁਕ ਅਤੇ ਊਰਜਾ ਨਾਲ ਭਰਪੂਰ ਹੁੰਦੇ ਹਨ।
    ਬਤੌਰ ਔਰਤ, ਰਜਿੰਦਰ ਕੌਰ ਬਾਕੀ ਔਰਤਾਂ ਨੂੰ ਅਕੀਦਤ ਭੇਂਟ ਕਰਦੀ ਹੈ, ਉਹ ਔਰਤਾਂ ਜਿਨ੍ਹਾਂ ਦੀ ਹੋਂਦ ਸਾਡੇ ਸਮਾਜਿਕ ਢਾਂਚੇ ਵਿਚ ਲਗਾਤਾਰ ਲਿੰਗ, ਜਮਾਤ, ਜਾਤ ਅਤੇ ਧਰਮ ਦੇਬੋਝ ਹੇਠਾਂ ਦੱਬੀ ਹੁੰਦੀ ਹੈ, ਪਰ ਇਹ ਦਬਾਅ ਉਨ੍ਹਾਂ ਅੰਦਰ ਕਦੇ ਵੀ ਕੁੜੱਤਣ ਜਾਂ ਨਕਾਰਾਤਮਕਤਾ ਨਹੀਂ ਭਰਦੇ। ਭਾਵੇਂ ਮਾਧਿਅਮ ਕੋਈ ਵੀ ਹੋਵੇ ਰਜਿੰਦਰ ਆਪਣੀ ਕਲਾ ਰਾਹੀਂਸਿਜਣਾਤਮਕਤਾ ਦਾ ਜਸ਼ਨ ਮਨਾਉਂਦੀ ਹੈ।
     
    ਦੀਵਾਨ ਮਾਨਾ,
    ਪ੍ਰਧਾਨ,
    ਪੰਜਾਬ ਲਲਿਤ ਕਲਾ ਅਕਾਦਮੀ

  • Mon
    22
    Apr
    2019
    Sat
    27
    Apr
    2019

    Punjab Lalit Kala Akademi Presents

    Paradoxically Absurd

    Exhibition of artworks

    by Manjot Kaur

    opening on 22nd April at 5.15 pm

    at Punjab Lalit Kala Akademi Gallery

    Punjab Kala Bhawan

    Rose Garden, Sector 16B, Chandigarh

    after the opening day the exhibition will be open

    from 23rd to 27th April daily

    11.00 am to 7.00 pm

    Diwan Manna

    President, PLKA

    ਪੰਜਾਬ ਲਲਿਤ ਕਲਾ ਅਕਾਦਮੀ ਦੀ ਪੇਸ਼ਕਸ਼

    ਦੋਹਰੀ ਸੋਚ

    ਮਨਜੋਤ ਕੌਰ ਦੁਆਰਾ ਸਿਰਜੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ

    ਚੱਠ ੨੨ ਅਪ੍ਰੈਲ ੨੦੧੯ ਸ਼ਾਮ ੫.੧੫ ਵਜੇ

    ਪੰਜਾਬ ਲਲਿਤ ਕਲਾ ਅਕਾਦਮੀ ਗੈਲਰੀ

    ਪੰਜਾਬ ਕਲਾ ਭਵਨ, ਸੈਕਟਰ ੧੬ ਬੀ, ਚੰਡੀਗੜ੍ਹ

    ਚੱਠ ਵਾਲੇ ਦਿਨ ਤੋਂ ਮਗਰੋਂ

    ਪ੍ਰਦਰਸ਼ਨੀ

    ੨੩ ਤੋਂ ੨੭ ਅਪ੍ਰੈਲ ਤੱਕ ਰੋਜ਼ਾਨਾ ਸਵੇਰੇ ੧੧ ਵਜੇ ਤੋਂ ਸ਼ਾਮ ੭ ਵਜੇ ਤੀਕ

    ਦਰਸ਼ਕਾਂ ਵਾਸਤੇ ਖੁੱਲ੍ਹੀ ਰਹੇਗੀ

    ਦੀਵਾਨ ਮਾਨਾ, ਪ੍ਰਧਾਨ

     

    The exhibition Paradoxically Absurd  addresses the act accepting two mutually contradictory beliefs as correct, often in distinct social contexts. Growth and decline, seen and unseen, outside and inside, macroscopic and microscopic, mundane and surreal, finite and infinite, random and scripted become the common thread to represent the connection between the accepted dichotomies of life.

    Manjot Kaur works with a wide range of media including Books Arts, Installation, Video (2D animation and time-lapse), Sound, and Interactive Performance inquiring the socio-political and anthropological concerns of environment, identity and existence by employing the tools of absurdity, uncertainty, and randomness. The basis of her art practice is to understand the ever-evolving nature of life around us and how nature and humans adapt to changing and sometimes hostile environment. Her work is an interface between science, nature, perception, and scale, inciting a discourse on the social, cultural and personal issues, through the careful representation of objects and narratives rooted in temporal, ephemeral, and entropy. Her work often pertains to the logic of absurd, where absurd is not seen as amusing, foolish or stupid rather as the epistemology of perception and understanding.

     

    She focuses on the notion of on-going, the present and the passing in the process of movement, change, growth, decay, death, birth, evolution, and, existence to generate a feeling of being alive in the fast-growing changing malignant times.

     

    Manjot Kaur (b.1989), Ludhiana, Punjab, India

    MFA (University Gold Medal) in Painting, Government College of Art, Chandigarh, 2012.

     

     

    She has been an artist in residence at Unidee, Citadellarte – Fondazione Pistolleto, Italy, 2018scholarship by Inlaks Shivdasani Foundation, India; Museo Casa Masaccio Centro per l’Arte Contemporanea, San Giovanni Valdarno, Italy  in collaboration with Clark House Initiative, Mumbai, 2018; Khoj International Artists’ Association – Peers18, New Delhi, 2018; Mythos – Land Art Biel/Bienne, Switzerland, 2017; Gram Art Project - funded by FICA, India, 2016; Harmony Art Foundation, Mumbai, India, 2015; Global Nomadic Art Project, India, 2015; and Tellusart, Sweden, 2009. She has participated in Water – A video exhibition, Geumgang Nature Art Biennale, South Korea, 2016; Cairotronica- International Symposium of Electronic and New Media arts, Cairo, Egypt, 2016; 28th National Exhibition of Contemporary Art, SCZCC, Nagpur, India, 2015 and United art Fair, New Delhi, India, 2012.

    She is the recipient of Professional Annual Award, Punjab Lalit Kala Akademi, 2019 & 2018; 30 Under 30 Award, Hindustan Times Youth Forum, 2017; Sohan Qadri Fellowship, 2017; Professional and Student Annual Award, Chandigarh Lalit Kala Akademi, 2017 and 2012.

     

  • Fri
    19
    Apr
    2019
    Tue
    23
    Apr
    2019

    JASPAL KAMANA—A COMMITTED CAMERAMAN

    By Subhash Parihar

     

    By its very nature, every photograph is a documentary evidence of something real. But the genre labeled as ‘Documentary Photography’ forms a class in itself. It is one of the various approaches to the art of photography. And when the documentation is focused on society, its issues, the life and plight of deprived or destitute people so as to draw public attention to them, it becomes ‘Social Documentary Photography’.

    In Great Britain and the US‘ Social Documentary Photography’ had taken roots as early as in the nineteenth century. And many a times it culminated into far-reaching social changes. The innumerable pictures of child labourers, and their miserable plight, clicked by the American Sociologist and photographer Lewis Wickes Hine (1874-1940) resulted into a law against child labour.

    There is yet another role performed by social photography. The world, as all of us know, is changing at an unprecedented speed, documentation of this change becomes all the more significant. As the old life-styles cannot be preserved in freezers forever, a cameraman can document it honestly for the coming generations. Such images, with the passage of time, will become visual sources of history. But in such documentation work, there is always a danger of adopting a sentimental approach which must be avoided.

    Recently, some young photographers of Punjab have taken up the responsibility of documenting various traditional occupations of the region. The effort deserves all appreciation.  Photographer Jaspal Kamana is one of them. A college teacher by profession, he is passionately devoted to the art of photography. Having been active in this field for more than a decade, he has learnt to look at the world objectively. His pictures heighten the cognizance of people’s terrible working conditions. His approach is humanistic and he successfully conveys his message through the character’s body language, facial expression, and his/her surroundings. Tan Sei Hon, the Malaysian independent Curator aptly says: ‘By celebrating the worker, we also celebrate our own humanity which we sometimes forget exists under the weight of various job titles.’

    Although colour photography is the fad of the day, Jaspal, in consonance with his subject matter shuns it, and opts for the monochromatic which has a charm of its own. It offers a soothing respite from the riot of colours all around us. His success as a photographer is already evident from his bagful of awards and honours. Not much needs to be said as his pictures speak for themselves.

    Subhash Parihar

    Art-Historian and Artist