-
Tue20Nov2018
ਪੰਜਾਬ ਲਲਿਤ ਅਕਾਦਮੀ ਵੱਲੋਂ
ਤੁਹਾਨੂੰ ਬੋਲਦੀਆਂ ਤਸਵੀਰਾਂ ਦੇਖਣ ਦਾ ਨਿੱਘਾ ਸੱਦਾ ਹੈ
ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ ਵਿਚ ਵੱਸੇ
ਪੰਜਾਬੀ ਲੋਕਾਂ ਦੀ ਤੀਹ ਸਾਲ ਲੰਮੀ ਯਾਤਰਾ (1960-1989) ਤਸਵੀਰਾਂ ਵਿਚ ਸਾਕਾਰ
ਪੇਸ਼ਕਾਰ:
ਆਨੰਦ ਛਾਬੜਾ
ਬਾਨੀ ਤੇ ਪ੍ਰਧਾਨ, ਦ' ਬਲੈਕ ਕੰਟਰੀ ਵਿਯੂਅਲ ਆਰਟਸ, ਯੂ. ਕੇ.
ਤੁਸੀਂ 20 ਨਵੰਬਰ 2018 ਨੂੰ ਤ੍ਰਿਕਾਲਾਂ ਵੇਲੇ ਸਾਢੇ ਪੰਜ ਵਜੇ
ਪੰਜਾਬ ਲਲਿਤ ਕਲਾ ਅਕਾਦਮੀ ਦੀ ਆਰਟ ਗੈਲਰੀ
ਚੰਡੀਗੜ੍ਹ ਦੇ ਸੈਕਟਰ 16 B ਵਾਲੇ ਪੰਜਾਬ ਕਲਾ ਭਵਨ ਵਿਚ ਤਸ਼ਰੀਫ਼ ਲਿਆਓ
ਉਡੀਕਵਾਨ
ਦੀਵਾਨ ਮਾਨਾ, ਪ੍ਰਧਾਨ
www.lalitkalaakademipunjab.com
ਆਨੰਦ ਛਾਬੜਾ ਅਪਨਾ ਹੈਰੀਟੇਜ ਆਰਕਾਈਵ ਦੇ ਪਿਛੋਕੜ ਵਿਚਲੀ ਖੋਜ ਪੇਸ਼ ਕਰੇਗਾ ਜਿਸ ਨੇ ਵੂਲਵਰਹੈਂਪਟਨ ਸਿਟੀ, ਯੂ ਕੇ ਅਤੇ ਉਸਤੋਂ ਪਰੇ ਪੰਜਾਬੀ ਭਾਈਚਾਰੇ ਨੂੰ ਪ੍ਰਭਾਵਤ ਕੀਤਾ। ਇਸ ਭਾਸ਼ਣ ਤੋਂ ਇਹ ਪਤਾ ਲੱਗੇਗਾ ਕਿ ਕਿਵੇਂ ਵਿਸਥਾਪਿਤ ਭਾਰਤੀ ਭਾਈਚਾਰਾ (40,000 ਪੰਜਾਬੀ ਭਾਰਤੀ), 1960 ਅਤੇ 80 ਵੇਂ ਦਹਾਕੇ ਦੇ ਸ਼ੁਰੂਆਤੀ ਵਰ੍ਹਿਆਂ ਤੋਂ ਵੁੱਲਵਰਹੈਂਪਟਨ ਸ਼ਹਿਰ ਵਿਚ ਵਿਕਸਿਤ ਹੋਇਆ ਅਤੇ ਯੂ ਕੇ ਦੇ ਬਲੈਕ ਕੰਟਰੀ ਖੇਤਰ ਵਿੱਚ ਉਨ੍ਹਾਂ ਨੇ ਕੀ ਪ੍ਰਭਾਵ ਪਾਇਆ । ਅਰਕਾਈਵ ਨੂੰ ਪ੍ਰਸੰਗ ਪ੍ਰਦਾਨ ਕਰਨ ਲਈ ਅਤੇ ਪ੍ਰਦਰਸ਼ਨੀ ਦੇ ਨਤੀਜੇ ਵੱਜੋਂ ਸ਼ਹਿਰ ਤੇ ਪਏ ਪ੍ਰਭਾਵ ਨੂੰ ਵਿਅਕਤ ਕਰਨ ਲਈ ਇਸ ਵਾਰਤਾ ਦਰਮਿਆਨ ਵਿਅਕਤੀਗਤ ਕਹਾਣੀਆਂ ਵੀ ਸ਼ਾਮਲ ਕੀਤੀਆਂ ਜਾਣਗੀਆਂ ।
ਆਨੰਦ ਇਸ ਵਿਸਥਾਪਿਤ ਭਾਈਚਾਰੇ ਨਾਲ ਸੰਬੰਧਿਤ ਅਸਲ ਫੋਟੋਆਂ ਨੂੰ ਵੀ ਦਰਸ਼ਕਾਂ ਨਾਲ ਸਾਂਝਾ ਕਰਨਗੇ। ਇਸ ਦੇ ਨਾਲ ਨਾਲ ਉਹ ਪ੍ਰਵਾਸ ਨਾਲ ਜੁੜੇ ਸਵਾਲਾਂ ਦੇ ਜਵਾਬ ਵੀ ਦੇਣ ਦੀ ਕੋਸ਼ਿਸ਼ ਕਰਨਗੇ।
ਅਨੰਦ ਛਾਬੜਾ ਬਲੈਕ ਕੰਟਰੀ ਵਿਜ਼ੁਅਲ ਆਰਟਸ (www.bcva.info) ਦੇ ਸੰਸਥਾਪਕ ਅਤੇ ਚੇਅਰਮੈਨ ਹਨ ਅਤੇ ਉਨ੍ਹਾਂ ਨੂੰ ਭਾਰਤ ਵਿਚਲੀਆਂ ਪਰਿਵਾਰਿਕ ਐਲਬਮਜ਼ ਤੇ ਖੋਜ ਕਰਨ ਲਈ ਬ੍ਰਿਟਿਸ਼ ਕਾਉਂਸਿਲ ਵੱਲੋਂ ਗਰਾਂਟ ਮਿਲੀ ਹੈ।
ਉਸਨੇ ਹਾਲ ਵਿੱਚ ਹੀ ਨਾਓ (NOW) ਗੈਲਰੀ ਲੰਡਨ ਵਿਖੇ ਅਪਨਾ ਹੈਰੀਟੇਜ ਆਰਕਾਈਵ ਨੁਮਾਇਸ਼ ਦਾ ਸਹਿ-ਸੰਯੋਜਕ ਵੱਲੋਂ ਆਯੋਜਨ ਕੀਤਾ ਹੈ।