Ranbir Kaleka (Painter and Video installation artist)

was conferred with Punjab Gaurav Sanmaan

instituted by the Punjab Arts Council

 

Honour conferred by

Dr. Surjit Patar

Chairman

Punjab Arts Council

on 2nd February 2019

at Punjab Kala Bhawan

Sector 16 B, Chandigarh, India

 

From left to right: Kewal Dhaliwal, Theater director and President Punjab Sangeet Natak Akademi; Jatinder Singh Randhawa; Surjit Patar, Punjabi poet and Chairman, Punjab Arts Council; Diwan Manna, Artist and President, Punjab Lalit Kala Akademi; Sarabjit Kaur Sohal, President, Punjab Sahit Akademi

 

 

Seated left to right: Dr. Tejwant Singh Gill, Punjabi critic; Ranbir Kaleka, Artist; Dilip Kaur Tiwana, Punjabi writer; Raghu Rai, Photographer; Dr. Atamjit, Theatre director and Punjabi playwright; Joginder Singh Kairon, Punjabi writer and Prem Prakash, Punjabi Writer

Standing left to right: Sarabjit Kaur Sohal, President, Punjab Sahit Akademi; Jatinder Singh Randhawa; Dr. Lakhwinder Singh Jauhal, Secretary General, Punjab Arts Council; Surjit Patar, Punjabi poet and Chairman, Punjab Arts Council; Kewal Dhaliwal, Theater director and President Punjab Sangeet Natak Akademi; Diwan Manna, Artist and President, Punjab Lalit Kala Akademi

 

 

 

Ranbir Kaleka:

Ranbir Kaleka’s works have achieved significant international saliency during the last

decade: they have been exhibited in museum, biennial, foundation and gallery

contexts in Venice, Berlin, Lisbon, Vienna, New York, Mexico City, Tokyo and Sydney,

among other centres. Born in 1953, in Patiala, Kaleka was educated at the College of Art,

Chandigarh, and the Royal College of Art, London; he has lived and

worked both in Britain and India. Across the three decades of his artistic activity, he

has produced both a remarkable body of paintings, vibrant with phantasmagoria and

epic disquiet, as well as a body of trans-media works that combine conceptualist

sophistication with a calibrated opulence of image. His recent work involves multiple

projections in constructed painted enclosures to create installations which

provide an immersive experience to the viewer. Ongoing projects include

explorations combining video and sculpture.

 

Ranbir Kaleka celebrates the poetics of the liminal moment: that threshold of

potentialities at which, as Victor Turner has pointed out, the self becomes transitive,

poised to metamorphose into any of several others. During the last 19 years, Kaleka

has orchestrated a number of arrangements of the painted image and the projected

image, arranged so as to cohabit in the same space. However, he does not embrace the

simple juxtaposition, superimposition or mixed use of media to achieve a pluralising

effect. On the contrary, he produces a meticulously calibrated adjacency of media,

with which to disrupt the civilities of the layered image. Kaleka’s images are only

apparently simultaneous and palimpsestual. In experienced actuality, they are

asynchronous: they lag behind one another, snag at one another, hold together in a

spectral shimmer only to split apart in brief bursts before regaining a deceptive

stability. In the subtle gap between the manifestations of these images, Kaleka breaks

open a difference of spatiality, temporality, sensation and significance, making us

intensely alive to the condition of viewerly reception.

 

ਰਣਬੀਰ ਕਾਲੇਕਾ:

ਪਿਛਲੇ ਦਹਾਕੇ ਵਿਚ ਰਣਬੀਰ ਕਾਲੇਕਾ ਦੀ ਸਿਰਜਣਾਤਮਕਤਾ ਨੂੰ ਮਹੱਤਵਪੂਰਨ ਕੌਮਾਂਤਰੀ ਪ੍ਰਸਿੱਧੀ ਮਿਲੀ।

ਉਨ੍ਹਾਂ ਦੀਆਂ ਕਲਾਕ੍ਰਿਤੀਆਂ ਫ਼ਾਊਂਡੇਸ਼ਨਾਂ, ਗ਼ੈਲਰੀਆਂ ਅਤੇ ਅਜਾਇਬ ਘਰਾਂ ਦੇ ਸੰਦਰਭ ਵਿਚ ਵੈਨਿਸ, ਬਰਲਿਨ, ਲਿਸਬਨ, ਵਿਏਨਾ, ਨਿਊਯਾਰਕ, ਮੈਕਸੀਕੋ ਸ਼ਹਿਰ, ਟੋਕਿਓ ਅਤੇ ਸਿਡਨੀ ਵਿਚਲੇ ਬਿਏਨਾਲੇ ਅਤੇ ਕਲਾ-ਕੇਂਦਰਾਂ ਵਿਚ ਪ੍ਰਦਰਸ਼ਿਤ ਕੀਤੀਆਂ ਗਈਆਂ। ਸੰਨ 1953 ਵਿਚ ਪਟਿਆਲਾ ਵਿਚ ਜਨਮੇ ਕਾਲੇਕਾ ਨੇ ਚੰਡੀਗੜ੍ਹ ਦੇ ਕਾਲਜ ਆਫ਼ ਆਰਟ ਅਤੇ ਫ਼ਿਰ ਰਾਇਲ ਕਾਲਜ ਆਫ਼ ਆਰਟ, ਲੰਡਨ ਵਿਖੇ ਪੜ੍ਹਾਈ ਕੀਤੀ, ਉਨ੍ਹਾਂ ਭਾਰਤ ਅਤੇ ਬਰਤਾਨੀਆ ਵਿਚ ਰਹਿ ਕੇ ਸਿਰਜਣਕਾਰੀ ਕੀਤੀ। ਤਿੰਨ ਦਹਾਕਿਆਂ ਦੇ ਆਪਣੇ ਸਿਰਜਣਾਤਮਕ ਸਫ਼ਰ ਦੌਰਾਨ ਉਨ੍ਹਾਂ ਨੇ ਚਿੱਤਰਕਲਾ ਦਾ ਅਸਾਧਾਰਨ ਸੰਗ੍ਰਹਿ ਰਚਿਆ ਅਤੇ ਮਾਇਆਜਾਲ ਤੇ ਗਾਥਾਵਾਂ ਭਰੀਆਂ ਅਨੇਕ ਬਹੁਰੰਗੀਆਂ ਵਿਲੱਖਣ ਚਿੱਤਰਕਾਰੀਆਂ ਵੀ ਸਿਰਜੀਆਂ ਅਤੇ ਟਰਾਂਸਮੀਡੀਆ ਦੀ ਵਰਤੋਂ ਕਰਦਿਆਂ ਵੀ ਅਜਿਹੀਆਂ ਸਿਰਜਨਾਵਾਂ ਕੀਤੀਆਂ ਜੋ ਵਿਚਾਰਾਂ ਦੀ ਨਫ਼ਾਸਤ ਅਤੇ ਰੂਪਕਾਂ ਦੀ ਅਮੀਰੀ ਦਾ ਸੁਮੇਲ ਕਰਦੀਆਂ ਹਨ। ਹਾਲੀਆ ਕਲਾਕ੍ਰਿਤਾਂ ਲਈ ਉਨ੍ਹਾਂ ਨੇ ਚਿੱਤਰੇ ਹੋਏ ਅਜਿਹੇ ਅਹਾਤੇ ਉਸਾਰੇ ਹਨ ਜਿਨ੍ਹਾਂ ਅੰਦਰ ਅੱਡ-ਅੱਡ ਪ੍ਰੋਜੈਕਟਰਾਂ ਰਾਹੀਂ ਅਨੇਕ ਚੱਲਚਿੱਤਰਾਂ ਨੂੰ ਪਰਦੇ ਉੱਤੇ ਪਹਿਲਾਂ ਤੋਂ ਮੌਜੂਦ ਉਨ੍ਹਾਂ ਵੱਲੋਂ ਸਿਰਜੀਆਂ ਗਈਆਂ ਕਲਾਕ੍ਰਿਤਾਂ ਉੱਪਰ ਉਭਾਰਿਆ ਜਾਂਦਾ ਹੈ, ਇਸ ਰਾਹੀਂ ਸਿਰਜਿਆ ਮਾਹੌਲ ਕਲਾ-ਪ੍ਰੇੁਮਿਆਂ ਨੂੰ ਡੂੰਘਾ ਤੇ ਵਿਲੱਖਣ ਅਹਿਸਾਸ ਪ੍ਰਦਾਨ ਕਰਦਾ ਹੈ। ਨਵੇਂ ਚੱਲ ਰਹੇ ਸਿਰਜਣਾਤਮਕ ਕਾਰਜਾਂ ਵਿਚ ਵੀਡਿਉ ਅਤੇ ਬੁੱਤਕਾਰੀ ਦੇ ਸੁਮੇਲ ਦੇ ਨਵੇਂ ਤਰਜਰਬੇ ਸ਼ਾਮਿਲ ਹਨ।

ਜਿਵੇਂ ਕਿ ਵਿਕਟਰ ਟਰਨਰ ਆਖਦਾ ਹੈ, ਰਣਬੀਰ ਕਾਲੇਕਾ ਆਪਣੀ ਸਿਰਜਣਕਾਰੀ ਰਾਹੀਂ ਪ੍ਰਕਾਸ਼ਮਈ ਪਲਾਂ ਦੇ ਕਾਵਿਮਈ ਜਸ਼ਨ ਮਨਾਉਂਦੇ ਹਨ, ਜਿਨ੍ਹਾਂ ਦੀਆਂ ਸਮਰੱਥਾਵਾਂ ਦੀਆਂ ਬਰੂਹਾਂ ਉੱਤੇ, ਸਵੈ ਇਕ ਅਜਿਹਾ ਸਾਵਾਂ ਸਹਾਇਕ ਤੱਤ ਬਣ ਜਾਂਦਾ ਹੈ, ਜੋ ਆਪਣੀ ਕਾਇਆ ਪਲਟ ਕੇ ਅਨੇਕ ਹੋਰ ਰੂਪ ਅਖ਼ਤਿਆਰ ਕਰ ਲੈਂਦਾ ਹੈ। ਪਿਛਲੇ 19 ਸਾਲਾਂ ਦੌਰਾਨ, ਕਾਲੇਕਾ ਨੇ ਰੰਗਾਂ ਨਾਲ ਚਿੱਤਰੀਆਂ ਹੋਈਆਂ ਕਲਾਕ੍ਰਿਤਾਂ ਅਤੇ ਉਭਾਰੇ ਹੋਏ ਚਿੱਤਰਾਂ ਦਾ ਅਜਿਹਾ ਖ਼ੂਬਸੂਰਤ ਸੁਮੇਲ ਕੀਤਾ ਹੈ, ਕਿ ਇਹ ਦੋਵੇਂ ਇਕੋ ਸਥਾਨ ਉੱਤੇ ਇਕੱਠੇ ਵਾਸ ਕਰਦੇ ਹੋਏ ਮਿਲਦੇ ਹਨ। ਪਰੰਤੂ ਇਹ ਬਹੁਵਚਨੀ ਪ੍ਰਭਾਵ ਪੈਦਾ ਕਰਨ ਲਈ ਉਹ ਨਾ ਤਾਂ ਚਿੱਤਰਾਂ ਨੂੰ ਸਾਧਾਰਨ ਢੰਗ ਨਾਲ ਇਕ ਦੂਜੇ ਨਾਲ ਮੇਲਣ, ਉੱਪਰ ਰੱਖਣ ਦਾ ਢੰਗ ਅਪਣਾਉਂਦਾ ਹੈ ਅਤੇ ਨਾ ਹੀ ਮਾਧਿਅਮਾਂ ਦੀ ਰਲਵੀਂ-ਮਿਲਵੀਂ ਵਰਤੋਂ ਕਰਦਾ ਬਲਕਿ ਉਹ ਮਾਧਿਅਮਾਂ ਦੀ ਬਾਰੀਕਬੀਨੀ ਨਾਲ ਤਿਆਰ ਕੀਤੀ ਹੋਈ ਇਕਸੁਰਤਾ ਵਾਲੀ ਨੇੜਤਾ ਪੈਦਾ ਕਰਦਾ ਹੈ ਅਤੇ ਪਰਤ-ਦਰ-ਪਰਤ ਰੂਪਾਕਾਰੀ ਵਾਲੀਆਂ ਰਿਵਾਇਤਾਂ ਤੋੜਦਾ ਹੈ। ਕਾਲੇਕਾ ਦੇ ਚਿੱਤਰ ਸਿਰਫ਼ ਦੇਖਣ ਵਿਚ ਹੀ ਸਮਾਨਾਂਤਰ ਅਤੇ ਮੂਲ ਰੂਪ ਵਿਚ ਜੁੜੇ ਹੋਏ ਲੱਗਦੇ ਹਨ, ਪਰ ਅਨੁਭਵ ਦੇ ਯਥਾਰਥ ਵਿਚ ਉਹ ਇਕੋ ਵੇਲੇ ਨਹੀਂ ਵਾਪਰਦੇ, ਬਲਕਿ ਉਹ ਇਕ ਦੂਜੇ ਦੇ ਅੱਗੜ-ਪਿੱਛੜ ਹਨ, ਇਕ ਦੂਜੇ ਵਿਚੋਂ ਉਭਰੇ ਹੋਏ ਹਨ, ਭਰਮਾਊ ਸਥਿਰਤਾ ਮੁੜ ਹਾਸਲ ਕਰਨ ਤੋਂ ਪਹਿਲਾਂ ਇਕ ਛੋਟੇ ਜਿਹੇ ਵਿਸਫ਼ੋਟ ਨਾਲ ਅੱਡੋ-ਅੱਡ ਹੋਣ ਵਾਸਤੇ ਕੁਝ ਪਲਾਂ ਲਈ ਬਹੁਰੰਗੀ ਝਿਲਮਿਲਾਹਟ ਵਿਚ ਇਕ ਦੂਜੇ ਨੂੰ ਘੁੱਟ ਕੇ ਫੜੀ ਬੈਠੇ ਹਨ। ਇਨ੍ਹਾਂ ਚਿੱਤਰਾਂ ਦੇ ਮਹੀਨ ਖੱਪਿਆਂ ਵਿਚਾਲੇ ਕਾਲੇਕਾ ਰੂਪਕੀ, ਛਿਣਤਾ, ਝਰਨਾਹਟ ਅਤੇ ਅਰਥਪੂਰਨਤਾ ਦਾ ਫ਼ਰਕ ਖੋਲ੍ਹ ਕੇ ਬਿਆਨ ਕਰਦਾ ਹੈ, ਜਿਸ ਰਾਹੀਂ ਉਹ ਸਾਨੂੰ ਦ੍ਰਿਸ਼ਮਈ ਅਨੁਭਵ ਪ੍ਰਾਪਤੀ ਦੀ ਤੀਬਰ ਸਜੀਵ ਸਥਿਤੀ ਵਿਚ ਲੈ ਜਾਂਦਾ ਹੈ