ਯੈੱਸ ਪੰਜਾਬ
੫ ਅਪ੍ਰੈਲ ੨੦੨੨
ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਕਰਵਾਈ ਜਾ ਰਹੀ ਸਾਲਾਨਾ ਕਲਾ ਪ੍ਰਦਰਸ਼ਨੀ 2022 ਵਿਚ ਅਕਾਦਮੀ ਐਵਾਰਡ ਜੇਤੂਆਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਐਵਾਰਡ ਵਿਜੇਤਾ ਕਲਾਕਾਰਾਂ ਦੇ ਪੋਰਟਰੇਟ ਅਤੇ ਉਨ੍ਹਾਂ ਦੀਆਂ ਕਲਾਕ੍ਰਿਤਾਂ ਦੇ ਫੋਟੋਗ੍ਰਾਫਸ ਇਸ ਈ-ਮੇਲ ਨਾਲ ਨੱਥੀ ਹਨ।
ਅੰਤਰਰਾਸ਼ਟਰੀ ਖਿਆਤੀ ਪ੍ਰਾਪਤ ਕਲਾਕਾਰਾਂ ਵੀਰ ਮੁਨਸ਼ੀ ਅਤੇ ਅਤੁਲ ਭੱਲਾ ਦੀ ਦੋ ਮੈਂਬਰੀ ਜਿਊਰੀ ਨੇ ਹੇਠ ਲਿਖੇ ਕਲਾਕਾਰਾਂ ਨੂੰ ਪੰਜਾਬ ਲਲਿਤ ਕਲਾ ਅਕਾਦਮੀ ਅਵਾਰਡਾਂ ਨਾਲ ਸਨਮਾਨਿਤ ਕਰਨ ਦੀ ਸਿਫਾਰਿਸ਼ ਕੀਤੀ।
ਅਕਾਦਮੀ ਨੂੰ ਪੇਸ਼ੇਵਾਰਾਨਾ ਅਤੇ ਵਿਦਿਆਰਥੀ ਸ਼੍ਰੇਣੀਆਂ ਵਿਚ ਕੁੱਲ 351 ਕਲਾਕ੍ਰਿਤੀਆਂ ਪ੍ਰਾਪਤ ਹੋਈਆਂ। ਪੇਸ਼ੇਵਾਰਾਨਾ ਸ਼੍ਰੇਣੀ ਵਿਚ ਪ੍ਰਾਪਤ ਹੋਈਆਂ 194 ਕਲਾਕ੍ਰਿਤੀਆਂ ਵਿਚੋਂ 39 ਕਲਾਕ੍ਰਿਤੀਆਂ ਨੁਮਾਇਸ਼ ਵਿਚ ਸ਼ਾਮਿਲ ਕਰਨ ਲਈ ਚੁਣੀਆਂ ਗਈਆਂ ਅਤੇ ਇਨ੍ਹਾਂ ਵਿੱਚੋ ਤਿੰਨ ਕਲਾਕ੍ਰਿਤੀਆਂ ਨੂੰ 50,000/- (ਪੰਜਾਹ ਹਾਜ਼ਰ) ਰੁਪਏ ਪ੍ਰਤੀ ਕਲਾਕ੍ਰਿਤੀ ਐਵਾਰਡ ਵੱਜੋਂ ਦੇਣ ਦਾ ਐਲਾਨ ਕੀਤਾ।
ਇਸੇ ਤਰਾਂ ਵਿਦਿਆਰਥੀ ਸ਼੍ਰੇਣੀ ਵਿਚੋਂ ਪ੍ਰਾਪਤ ਹੋਈਂਆਂ 157 ਕਲਾਕ੍ਰਿਤੀਆਂ ਵਿਚੋਂ 42 ਕਲਾਕ੍ਰਿਤੀਆਂ ਪ੍ਰਦਰਸ਼ਨੀ ਵਿਚ ਸ਼ਾਮਿਲ ਕਰਨ ਲਈ ਚੁਣੀਆਂ ਗਈਆਂ ਜਿੰਨ੍ਹਾਂ ਵਿਚੋਂ ਪੰਜ ਕਲਾਕ੍ਰਿਤੀਆਂ ਨੂੰ 25,000/- (ਪੱਚੀ ਹਾਜ਼ਰ) ਰੁਪਏ ਪ੍ਰਤੀ ਕਲਾਕ੍ਰਿਤੀ ਐਵਾਰਡ ਵੱਜੋਂ ਦੇਣ ਦਾ ਐਲਾਨ ਕੀਤਾ।
ਕਲਾਕਾਰਾਂ ਵੱਲੋਂ ਵੱਖ ਵੱਖ ਮਾਧਿਅਮਾਂ ਵਿਚ ਕਲਾਕ੍ਰਿਤੀਆਂ ਜਮ੍ਹਾਂ ਕਾਰਵਾਈਆਂ ਗਈਆਂ ਜਿਨ੍ਹਾਂ ਵਿਚ ਚਿੱਤਰਕਾਰੀ, ਸ਼ਿਲਪਕਾਰੀ, ਛਾਪਾ ਚਿੱਤਰਕਾਰੀ (ਗ਼ਾਫ਼ਿਕਸ/ਪ੍ਰਿੰਟ ਮੇਕਿੰਗ), ਫੋਟੋਗਰਾਫ਼ੀ, ਰੇਖਾ ਚਿਤ੍ਰਕਾਰੀ (ਡਰਾਇੰਗ), ਕਈ ਤਰਾਂ ਦੇ ਮਾਧਿਅਮਾਂ ਨੂੰ ਮਿਲਾ ਕੇ ਰਚੀ ਜਾਣ ਵਾਲੀ ਕਲਾ (ਮਿਕਸ ਮੀਡੀਆ), ਸ਼ਿਲਪਕਾਰੀ ਅਤੇ ਹੋਰ ਮਾਧਿਅਮਾਂ ਦੀ ਮਦਦ ਨਾਲ ਸੰਜੋਈ ਤੇ ਸਥਾਪਿਤ ਕੀਤੀ ਵਿਲੱਖਣ ਕਲਾਕ੍ਰਿਤੀ (ਇੰਸਟ:ਲੇਸ਼ਨ), ਅਤੇ ਹੋਰ ਸੰਬੰਧਤ ਅਨੁਸ਼ਾਸਨ ਸ਼ਾਮਿਲ ਹਨ।
ਪੰਜਾਬ ਲਲਿਤ ਕਲਾ ਅਕਾਦਮੀ ਨੌਜਵਾਨ ਅਤੇ ਪੇਸ਼ੇਵਰ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹਰ ਸਾਲ ਇਸ ਨੁਮਾਇਸ਼ ਦਾ ਆਯੋਜਨ ਕਰਦੀ ਹੈ ਅਤੇ ਠੀਕ ਠਾਕ ਧਨ ਰਾਸ਼ੀ ਸਮੇਤ, ਚੁਣੇ ਗਏ ਕਲਾਕਾਰਾਂ ਨੂੰ ਅਕਾਦਮੀ ਐਵਾਰਡ ਦੇ ਕੇ ਉਨ੍ਹਾਂ ਦਾ ਮਾਣ ਸਨਮਾਨ ਵੀ ਕਰਦੀ ਹੈ।
ਪੇਸ਼ੇਵਰ ਸ਼੍ਰੇਣੀ ਵਿਚ ਹੇਠ ਲਿਖੇ ਤਿੰਨ ਕਲਾਕਾਰਾਂ : ਗੁਰਜੀਤ ਸਿੰਘ ਨੂੰ ਉਨ੍ਹਾਂ ਦੁਆਰਾ ਰਚੇ ਬਿਨਾ ਸ਼ੀਰਸ਼ਕ ਦੇ ਸੌਫਟ ਸਕਲਪਚਰ ਲਈ, ਰਾਹੁਲ ਧੀਮਾਨ ਨੂੰ ਮਿਕਸ ਮੀਡੀਆ ਕਲਾਕ੍ਰਿਤੀ “ਟ੍ਰੈਵਲਿੰਗ ਚੈਪਟਰਜ਼” ਲਈ ਅਤੇ ਸੋਨਮ ਜੈਨ ਨੂੰ ਟੈਰਾਕੋੱਟਾ ਮਾਧਿਅਮ ਵਿਚ ਰਚੀ ਗਈ ਕਲਾਕ੍ਰਿਤੀ “ਬਲਾਈਂਡ ਵਿਟਨੈੱਸ” ਲਈ 50,000/- ( ਪੰਜਾਹ ਹਜ਼ਾਰ) ਰੁਪਏ ਪ੍ਰਤੀ ਕਲਾਕਾਰ ਦੇ ਹਿਸਾਬ ਨਾਲ ਐਵਾਰਡ ਦੇਣ ਲਈ ਚੁਣਿਆ ਗਿਆ।
ਅਤੇ ਵਿਦਿਆਰਥੀ ਸ਼੍ਰੇਣੀ ਵਿਚ ਹੇਠ ਲਿਖੇ ਪੰਜ ਵਿਦਿਆਰਥੀ ਕਲਾਕਾਰਾਂ – ਜਸ਼ਨਦੀਪ ਕੌਰ ਨੂੰ ਇੰਸਟਾ:ਲੇਸ਼ਨ “ਦ ਲੇਅਰਸ” ਲਈ; ਨੀਰਜ ਨੂੰ ਸ਼ਿਲਪ ਕਲਾ ਮਾਧਿਅਮ ਵਿਚ ਰਚੀ ਕਲਾਕ੍ਰਿਤੀ “ਓਖਲੀ ਮੇਂ ਸਰ ਦੇਣਾ”; ਪਿਯੂਸ਼ ਗੁਪਤਾ ਨੂੰ ਮਿਕਸ-ਮੀਡੀਆ ਕਲਾਕ੍ਰਿਤੀ “ਮੈਮਰੀਜ਼”; ਸੁਇਆਸ਼ ਚੋਇਲ ਨੂੰ ਚਿੱਤਰਕਲਾ ਵਿਚਲੇ ਕੰਮ “ਜੈੱਮ” ਲਈ ਅਤੇ ਸਾਕਸ਼ੀ ਸ਼ਰਮਾ ਨੂੰ ਮਿਕਸ-ਮੀਡੀਆ ਵਿਚਲੇ ਬਿਨਾ ਸ਼ੀਰਸ਼ਕ ਕੰਮ ਲਈ 25,000/- (ਪੱਚੀ ਹਾਜ਼ਰ ) ਰੁਪਏ ਪ੍ਰਤੀ ਕਲਾਕਾਰ ਦੇ ਹਿਸਾਬ ਨਾਲ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ।
ਇਨ੍ਹਾਂ ਚੁਣੀਆਂ ਹੋਈਂਆਂ ਕਲਾਕ੍ਰਿਤੀਆਂ ਦੇ ਨਾਲ-ਨਾਲ ਅਕਾਦਮੀ ਇਸ ਖਿੱਤੇ ਦੇ ਸੀਨੀਅਰ ਅਤੇ ਸਥਾਪਿਤ ਕਲਾਕਾਰਾਂ ਨੂੰ ਆਪਣੀਆਂ ਕਲਾਕ੍ਰਿਤੀਆਂ ਇਸ ਨੁਮਾਇਸ਼ ਵਿਚ ਸ਼ਾਮਿਲ ਕਰਨ ਲਈ ਸੱਦਾ ਦੇਵੇਗੀ ਤਾਕਿ ਇਹ ਨੁਮਾਇਸ਼ ਇਸ ਖਿੱਤੇ ਵਿਚ ਪਿਛਲੇ ਸਮੇਂ ਵਿਚ ਰਚੀ ਗਈ ਕਲਾ ਦੀ ਸੱਚੀ ਪ੍ਰਤੀਨਿਧਤਾ ਕਰ ਸਕੇ।