Paradoxically Absurd: Manot Kaur

ਦੋਹਰੀ ਸੋਚ: ਮਨਜੋਤ ਕੌਰ

at Punjab Lalit Kala Akademi Gallery

Punjab Kala Bhawan Sector 16 B, Chandigarh 160016

22nd to 27th April 2019

11.00 am to 7.00 pm

Exhibition Extended till 29th April 2019

 

 

 

In order to provide an opportunity to showcase their art works Punjab Lalit Kala Akademi had invited exhibition proposals from artists between the age group of 25 to 50 years from Punjab, India and abroad. Out of these six proposals were found to be worthy of giving solo exhibitions. Manjot Kaur is one these selected artists whose work was shown at the prestigious art gallery at the premises of the Akademi in the capital city of Punjab.

 

The Akademi intends to generate a platform for exhibitions for realization of contemporary art projects in its different formats and forms to recognize excellence in Visual Art and discover genuine talent especially in Punjab. The exhibition is sought to go beyond all conventional barriers pushing the existing boundaries of art.

During this exhibition Manjot exhibited Paintings, Videos, Installations and videos.

  • – Diwan Manna, President, Punjab Lalit Kala Akademi

 

Multi-disciplinary artist Manjot Kaur’s exhibition ‘Paradoxically Absurd’, addressed socio-cultural anthropological concerns of increasing population and environment through the lens of art and science by employing the tools of absurdity, uncertainty and randomness. Organised by the Punjab Lalit Kala Akademi, the exhibition depicted the dichotomies of life.

 

Manjot experimented with a wide range of media, including books(drawings), installation, video and sound. The basis of her art practice is to respond to things around her, issues that are relevant to her, and in the process, an attempt to understand the ever-evolving nature of life and how nature and humans adapt to changing, and sometimes, hostile environment, through careful representation of objects and narratives rooted in temporal, ephemeral, and entropy by the means of repetition, contradiction and paradox.

 

Manjot has used scientific imagery and equipment, text from the novel ‘1984’ by George Orwell, digital images, vegetables, objects and statistics as metaphors, which refer to the logic of absurd, where absurd is not seen as amusing, foolish or stupid, rather becomes the epistemology of perception and understanding to initiate a dialogue on social, cultural and personal issues.

In the work ‘Absent Presence’ she used 108 slides and a microscope to investigate the notion of existence. On display were microscopic slides featuring details of plants, flowers, insects and the human body, as an attempt to generate a feeling of being alive in the time of capitalism and virtual reality.

Drawings ‘P for Pink, Pesticide, Poison,Population’ focus on the social, ethical and environmental implications of the green revolution and the drawing ‘Sustaining Collapse’ drew attention to the black smog that dominates north India due to stubble burning of farmlands with stories of the delicate environmental system threatened by blatant exploitation.

The installation, ‘Constant Motion’ looked at chemical reactions as a metaphor, where precious silver is perceived as human beings and poisonous copper nitrate is the environment in which human beings are living, featuring a single-channel video projection and live interface of a website to address the paradox of the crisis of population growth and the scarcity of resources in India.

Time-based installations invited the viewers to revisit and experience the works evolve-the rotting smell and fungal growth on tomatoes, potatoes sprouting, reminding the perishable nature of human existence breaking the monotony of the never-changing artworks in an exhibition.

MFA in painting from Govt. College of Art, Chandigarh, Manjot is a recipient of several awards. She has been an artist in residence at Unidee, Citadellarte – Fondazione Pistolleto, Biella, Italy, 2018 by Inlaks Shivdasani Foundation, India; Museo Casa Masaccio Centro per l’ArteContemporanea, San Giovanni Valdarno (Italy)with Clark House Initiative, Mumbai; Khoj International Artists’ Association, New Delhi and more.

Text: Parul

 

ਕਲਾਕਾਰ ਵੱਲੋਂ ਬਿਆਨ

ਪੈਰਾਡੌਕਸੀਕਲੀ ਐਬਜ਼ਰਡ (ਦੋਹਰੀ ਸੋਚ) ਨਾਮਕ ਨੁਮਾਇਸ਼, ਦੋ ਵਿਰੋਧਾਭਾਸੀ ਵਿਚਾਰਾਂ ਨੂੰ ਅਕਸਰ ਵੱਖ-ਵੱਖ ਸਮਾਜਿਕ ਸੰਦਰਭਾਂ ਵਿਚ ਸੱਚ ਮੰਨਣ ਦੀ ਕਲਾ ਦਾ ਪ੍ਰਤੀਕ ਹੈ।ਵਾਧਾ-ਘਾਟਾ, ਦੇਖਿਆ-ਅਣਦੇਖਿਆ, ਬਾਹਰ-ਅੰਦਰ, ਸਥੂਲ ਅਤੇ ਸੂਖ਼ਮ, ਲੌਕਿਕ ਅਤੇ ਪਰਾਲੌਕਿਕ, ਸੀਮਿਤ ਅਤੇ ਅਸੀਮ, ਬੇਤਰਤੀਬ ਅਤੇ ਤਰਤੀਬ-ਬੱਧ ਵਰਗੇ ਸੰਕਲਪ ਪ੍ਰਵਾਨੇ ਜਾ ਚੁੱਕੇ, ਜ਼ਿੰਦਗੀ ਦੇ ਦਵੰਧਾਂ ਦੇ ਆਪਸੀ ਸੰਬੰਧਾਂ ਨੂੰ ਦਰਸਾਉਂਦੇ ਹਨ।

ਮਨਜੋਤ ਕੌਰ ਅਨੇਕ ਮਾਧਿਅਮਾਂ ਵਿਚ ਕੰਮ ਕਰਦੀ ਹੈ ਜਿਨ੍ਹਾਂ ਵਿਚ ਕਿਤਾਬਾਂ ਦੀ ਕਲਾ, ਇੰਸਟਾਲੇਸ਼ਨਜ਼, ਵੀਡਿਉ (2ਡੀ ਐਨੀਮੇਸ਼ਨ ਅਤੇ ਟਾਈਮ ਲੈਪਸ), ਧੁਨੀ ਅਤੇ ਆਵਾਜ਼ਾਂ ਅਤੇ ਅੰਤਰ-ਸੰਵਾਦੀ ਪੇਸ਼ਕਾਰੀਆਂ ਜੋ ਸਮਾਜਿਕ-ਸਿਆਸੀ ਅਤੇ ਵਾਤਾਵਰਨ ਦੇ ਮਾਨਵ-ਵਿਗਿਆਨੀ, ਪਛਾਣ ਅਤੇ ਹੋਂਦ ਨਾਲ ਜੁੜੀਆਂ ਜਿਗਿਆਸਾਵਾਂ ਦੀ ਬਾਤ ਪਾਉਂਦੀ ਹੈ, ਜਿਸ ਵਾਸਤੇ ਉਹ ਬੇਤੁਕੇਪਨ, ਅਨਿਸ਼ਚਿਤਤਾ ਅਤੇ ਬੇਤਰਤੀਬੀ ਦੇ ਔਜ਼ਾਰਾਂ ਦੀ ਵਰਤੋਂ ਕਰਦੀ ਹੈ।ਉਸਦੇ ਕਲਾ ਅਭਿਆਸ ਦਾ ਆਧਾਰ ਸਾਡੇ ਆਲੇ-ਦੁਆਲੇ ਲਗਾਤਾਰ ਵਿਕਸਿਤ ਹੁੰਦੀ ਜ਼ਿੰਦਗੀ ਦੀ ਬਣਤਰ ਹੈ ਅਤੇ ਕਿਵੇਂ ਕੁਦਰਤ ਅਤੇ ਮਨੁੱਖ ਬਦਲਦੇ, ਬਲਕਿ ਕਈ ਵਾਰ ਵਿਰੋਧੀ, ਮਾਹੌਲ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦੇ ਹਨ। ਉਸਦੀ ਸਿਰਜਣਾ ਵਿਗਿਆਨ, ਕੁਦਰਤ, ਅਨੁਭੂਤੀ ਅਤੇ ਪੈਮਾਨਿਆਂ ਵਿਚਾਲੇ ਸੰਚਾਰ ਹੈ ਜੋ ਲੌਕਿਕ, ਛਿਣ ਭੰਗਰ ਅਤੇ ਬੇਤਰਤੀਬੀਆਂ ਨਾਲ ਡੂੰਘਾਈ ਨਾਲ ਜੁੜੀਆਂ ਵਸਤਾਂ ਅਤੇ ਬਿਰਤਾਤਾਂ ਨੂੰ ਬਾਰੀਕਬੀਨੀ ਨਾਲ ਬਿਆਨ ਕਰਦਿਆਂ ਸਮਾਜਿਕ, ਸਭਿਆਚਾਰਕ ਅਤੇ ਨਿੱਜੀ ਮਸਲਿਆਂ ਦੇ ਪ੍ਰਵਚਨਾਂ ਨੂੰ ਉਤੇਜਿਤ ਕਰਦੀ ਹੈ। ਉਸਦੀ ਕਲਾ ਅਕਸਰ ਬੇਤੁਕੇਪਣ ਦੇ ਤਰਕ ਬਾਰੇ ਹੁੰਦੀ ਹੈ, ਜਿੱਥੇ ਬੇਤੁਕਾਪਣ ਹਾਸੋਹੀਣਾ, ਬੇਫ਼ਕੂਫ਼ਾਨਾ ਜਾਂ ਬਕਵਾਸ ਨਹੀਂ ਹੁੰਦਾ ਬਲਕਿ ਨਜ਼ਰੀਏ ਅਤੇ ਸਮਝ ਦੀ ਗਿਆਨਮਈ ਤਰਕਪੂਰਨ ਪਰਖ ਵੱਜੋਂ ਆਉਂਦਾ ਹੈ।

ਉਹ ਲਗਾਤਾਰ ਚੱਲ ਰਹੇ, ਮੌਜੂਦਾ ਸਮੇਂ ਅਤੇ ਗਤੀ, ਤਬਦੀਲੀ, ਤਰੱਕੀ, ਖੋਰੇ, ਮੌਤ, ਜਨਮ, ਉਤਪਤੀ ਅਤੇ ਹੋਂਦ ਦੇ ਵਿਚਾਰ ਉੱਪਰ ਜ਼ੋਰ ਦਿੰਦੀ ਹੈ ਤਾਂ ਜੋ ਤੇਜ਼ੀ ਨਾਲ ਬਦਲਦੇ ਘਾਤਕ ਸਮਿਆਂ ਵਿਚ ਜਿਉਂਦੇ ਹੋਣ ਦਾ ਅਹਿਸਾਸ ਪੈਦਾ ਕੀਤਾ ਜਾ ਸਕੇ।

 

ਮਨਜੋਤ ਕੌਰ (ਜਨਮ.1989), ਲੁਧਿਆਣਾ, ਪੰਜਾਬ, ਇੰਡੀਆ।

ਐਮਐਫ਼ਏ (ਯੂਨੀਵਰਸਿਟੀ ਗੋਲਡ ਮੈਡਲ) ਪੇਂਟਿੰਗ ਵਿਚ, ਸਰਕਾਰੀ ਆਰਟ ਕਾਲਜ, ਚੰਡੀਗੜ੍ਹ, 2012

 

ਉਹ ਯੂਨੀਡੀ, ਸੀਟਾਡੇਲ ਆਰ ਤੇ-ਫੌਂਦਾਜ਼ਿਓਨ ਪਿਸਤੋਲੇੱਤੋ, ਇਟਲੀ, 2018 ਵਿਚ ਇਨਲੈਕਸ ਸ਼ਿਵਦਸਾਨੀ ਫ਼ਾਊਂਡੇਸ਼ਨ, ਭਾਰਤ ਦੇ ਵਜੀਫ਼ੇ ਨਾਲ; ਕਲਾਰਕ ਹਾਊਸ ਇਨੀਸ਼ੀਏਟਿਵ, ਮੁੰਬਈ, 2018 ਦੀ ਭਾਈਵਾਲੀ ਨਾਲ ਮਿਊਜ਼ਿਓ ਕਾਸਾਮਸਾਚਿਓ ਚੇੰਤਰੋਂ ਪੈਰਲਾਰਤੇ  ਕੌਂਤੇਮਪੋਰੇਨੀਆ, ਸੈਂ ਜਿਓਵਾਨੀ ਵਲਦਾਰਨੋ, ਇਟਲੀ; ਖੋਜ ਇੰਟਰਨੈਸ਼ਨਲ ਆਰਟਿਸਟ ਐਸੋਸੀਏਸ਼ਨ- ਪੀਅਰਜ਼ 18, ਨਵੀਂ ਦਿੱਲੀ, 2018; ਮਾਇਥੌਜ਼-ਲੈਂਡ ਆਰਟ ਬੀਏਲ/ਬਿਏਂ, ਸਵਿਟਜ਼ਰਲੈਂਡ, 2017; ਫ਼ੀਕਾ ਇੰਡੀਆ ਵਲੋਂ ਵਿੱਤੀ ਸਹਾਇਤਾ ਪ੍ਰਾਪਤ ਗ੍ਰਾਮ ਆਰਟ ਪ੍ਰੋਜੈਕਟ, 2016; ਹਾਰਮਨੀ ਆਰਟ ਫ਼ਾਊਂਡੇਸ਼ਨ, ਮੁੰਬਈ, ਭਾਰਤ, 2015; ਗਲੋਬਲ ਨੋਮੈਡਿਕ ਆਰਟ ਪ੍ਰੋਜੈਕਟ, ਇੰਡੀਆ, 2015; ਅਤੇ ਟੈਲਅਸ ਆਰਟ, ਸਵੀਡਨ, 2009 ਵਿਚ ਆਰਟਿਸਟ ਇਨ ਰੈਜ਼ੀਡੈਂਸ ਰਹਿ ਚੁੱਕੀ ਹੈ। ਉਹ ਵੀਡਿ ਉਨੁਮਾਇਸ਼- ਵਾਟਰ, ਗੁਇਮਗੈਂਗ ਨੇਚਰ ਆਰਟ, ਸਾਊਥ ਕੋਰੀਆ, 2016; ਕਾਇਰੋਟ੍ਰੋਨਿਕਾ- ਇੰਟਰਨੈਸ਼ਨਲ ਸਿੰਪੋਜ਼ੀਅਮ ਆਫ਼ ਇਲੈਕਟ੍ਰੋਨਿਕ ਐਂਡ ਨਿਊ ਮੀਡੀਆ ਆਰਟਸ, ਕਾਇਰੋ, ਮਿਸਰ, 2016; 28ਵੀਂ ਨੈਸ਼ਨਲ ਐਗ਼ਜ਼ੀਬੀਸ਼ਨ ਆਫ਼ ਕਨਟੈਂਮਪਰੇਰੀ ਆਰਟ, ਐਸ ਸੀ ਜ਼ੈਡ ਸੀ ਸੀ, ਨਾਗਪੁਰ, ਭਾਰਤ, 2015 ਅਤੇ ਯੂਨਾਇਟੇਡ ਆਰਟ ਫ਼ੇਅਰ, ਨਵੀਂ ਦਿੱਲੀ, ਭਾਰਤ 2012 ਦੌਰਾਨ ਆਪਣੀ ਕਲਾ ਦਾ ਜੌਹਰ ਵਿਖਾ ਚੁੱਕੀ ਹੈ।

 

ਉਸਨੂੰ ਪੰਜਾਬ ਲਲਿਤ ਕਲਾ ਅਕਾਦਮੀ ਦਾ ਪ੍ਰੋਫ਼ੈਸ਼ਨਲ ਐਨੂਅਲ ਐਵਾਰਡ, 2019 ਅਤੇ 2018; 30 ਅੰਡਰ 30 ਐਵਾਰਡ, ਹਿੰਦੁਸਤਾਨ ਟਾਈਮਜ਼ ਯੂਥ ਫ਼ੋਰਮ, 2017; ਸੋਹਨ ਕਾਦਰੀ ਫ਼ੈਲੋਸ਼ਿਪ, 2017; ਪ੍ਰੋਫ਼ੈਸ਼ਨਲ ਐਂਡ ਸਟੂਡੈਂਟ ਐਨੂਅਲ ਐਵਾਰਡ, ਚੰਡੀਗੜ੍ਹ ਲਲਿਤ ਕਲਾ ਅਕਾਦਮੀ, 2017 ਅਤੇ 2012 ਪ੍ਰਾਪਤ ਹੋ ਚੁੱਕੇ ਹਨ।

  • – ਮਨਜੋਤ ਕੌਰ

 

Photographs of the Exhibition