Dr. Kanwarjit Singh Kang (Art Historian) conferred with Punjab Gaurav Sanmaan by Punjab Arts Council

 

Dr. Kanwarjit Singh Kang (Art Historian)

was conferred with Punjab Gaurav Sanmaan

instituted by the Punjab Arts Council

Honour conferred by

Sr. Charanjit Singh Channi

Minister Culture and Tourism

Government of Punjab

on 2nd February 2020

at Punjab Kala Bhawan

Sector 16 B, Chandigarh, India

 

From right to left: Diwan Manna, artist and President, Punjab Lalit Kala Akademi, Dr. Kanwarjit Singh Kang being conferred with Punjab Gaurav Sanmaan, Sr. Jatinder Singh Randhawa, behind Dr. Kang (son of Dr. M S Randhawa), Charanjit Singh Channi, Minister Culture and Tourism, Punjab, Surjit Patar, Punjabi Poet and Chairperson, Punjab Arts Council, Dr. Kewal Dhaliwal, Theater person and President, Punjab Sangeet Natak Akademi

 

 

 

12 ਅਪ੍ਰੈਲ 1942 ਨੂੰ ਪਿੰਡ ਤੱਖੜਾਂ, ਜ਼ਿਲ੍ਹਾ ਲੁਧਿਆਣਾ ਵਿਚ ਜਨਮੇ, ਡਾ. ਕੰਵਰਜੀਤ ਸਿੰਘ ਕੰਗ ਦਾ ਜੀਵਨ ਕਲਾ ਅਤੇ ਇਸ ਦੇ ਕਈ ਪਹਿਲੂਆਂ ਨੂੰ ਸਮਰਪਿਤ ਹੈ, ਖ਼ਾਸ ਕਰ ਪੰਜਾਬ ਦੀ ਕਲਾ ਦੀ ਇਤਿਹਾਸਕਾਰੀ ਵਿਚ ਉਨ੍ਹਾਂ ਦਾ ਵੱਡਮੁੱਲਾ ਯੋਗਦਾਨ ਹੈ।
ਕਲਾ ਵਿਚ ਡਾ. ਕੰਗ ਦੀ ਦਿਲਚਸਪੀ ਬਹੁਤ ਛੋਟੀ ਉਮਰ ਵਿਚ ਸ਼ੁਰੂ ਹੋਈ, ਜਿਸ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਆਪਣੀ ਪੜ੍ਹਾਈ ਕਲਾ ਖੇਤਰ ਵਿਚ ਹੀ ਕੀਤੀ। ਕਮਰਸ਼ੀਅਲ ਆਰਟ ਵਿਚ ਪੰਜ ਸਾਲਾ ਡਿਪਲੋਮਾ, ਅੰਗਰੇਜ਼ੀ ਅਤੇ ਕਲਾ ਇਤਿਹਾਸ ਅਤੇ ਪ੍ਰਾਚੀਨ ਭਾਰਤੀ ਇਤਿਹਾਸ ਅਤੇ ਕਲਾ ਵਿਚ ਮਾਸਟਰਜ਼ ਡਿਗਰੀਆਂ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਕਲਾ ਦੇ ਇਤਿਹਾਸ ਵਿਚ ਪੀਐਚਡੀ ਦੀ ਡਿਗਰੀ ਕੀਤੀ ਜਿਸ ਦੌਰਾਨ ਉਨ੍ਹਾਂ ਦੇ ਅਧਿਐਨ ਦਾ ਮੁੱਖ ਖੇਤਰ 19ਵੀਂ ਸਦੀ ਦੇ ਪੰਜਾਬ ਦੇ ਕੰਧ ਚਿੱਤਰ ਰਿਹਾ।
ਡਾ. ਕੰਗ ਨੇ ਕਲਾ ਪ੍ਰਤੀ ਆਪਣੇ ਪਿਆਰ ਅਤੇ ਜਜ਼ਬੇ ਦਾ ਪ੍ਰਗਟਾਵਾ ਕਲਾ ਦੀਆਂ ਬਾਰੀਕੀਆਂ ਨਵੀਂ ਪੀੜ੍ਹੀ ਨੂੰ ਸਿਖਾ ਕੇ ਕੀਤਾ ਅਤੇ 34 ਸਾਲਾਂ ਤੱਕ ਸਰਕਾਰੀ ਕਾਲਜਾਂ ਦੇ ਅੰਡਰ-ਗ੍ਰੈਜੁਏਟ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਨੂੰ ਪੜ੍ਹਾਇਆ ਅਤੇ ਸੰਨ 2000 ਵਿਚ ਸਰਕਾਰੀ ਰਣਬੀਰ ਕਾਲਜ, ਸੰਗਰੂਰ ਤੋਂ ਬਤੌਰ ਪ੍ਰਿੰਸੀਪਲ ਰਿਟਾਇਰ ਹੋਏ।
ਅਧਿਆਪਨ ਦੇ ਨਾਲ-ਨਾਲ ਉਨ੍ਹਾਂ ਕਲਾ ਅਤੇ ਹਸਤ-ਸ਼ਿਲਪ ਬਾਰੇ ਤੇਰਾਂ ਕਿਤਾਬਾਂ ਲਿਖੀਆਂ ਜਿਸ ਵਿਚ ਭਾਰਤ ਦੀਆਂ ਲੋਕ ਕਥਾਵਾਂ ਦੀ ਕਿਤਾਬ ਵੀ ਸ਼ਾਮਿਲ ਹੈ। ਉਨ੍ਹਾਂ ਨੇ ਪੰਜਾਬ ਦੀ ਕੰਧ-ਚਿੱਤਰ ਕਲਾ ਨੂੰ ਡੂੰਘਾਈ ਨਾਲ ਸਮਝਣ ਲਈ ਕਈ ਸਾਲ ਅਧਿਐਨ ਕੀਤਾ ਅਤੇ ਇਸ ਵਿਸ਼ੇ ਉੱਤੇ ਦੋ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ।
ਖੋਜਕਰਤਾ ਵੱਜੋਂ ਡਾ. ਕੰਗ ਨੇ ਕਈ ਨਵੇਂ ਰਾਹ ਖੋਲ੍ਹੇ ਅਤੇ ਦਰਜਨਾਂ ਖੋਜ-ਪੱਤਰ ਉਨ੍ਹਾਂ ਦੇ ਨਾਵੇਂ ਦਰਜ ਹਨ। ਭਾਰਤ ਸਰਕਾਰ ਦੀ ਕੌਮੀ ਕਲਾ ਅਕਾਦਮੀ ਵੱਲੋਂ ਪ੍ਰਯੋਜਿਤ ਉੱਤਰ-ਪੱਛਮੀ ਭਾਰਤ ਦੀਆਂ ਲੋਕ ਕਲਾਵਾਂ ਸੰਬੰਧੀ ਖੋਜ ਪ੍ਰੋਜੈਕਟ ਦੇ ਉਹ ਨਿਰਦੇਸ਼ਕ ਰਹੇ।
ਡਾ. ਕੰਗ ਨੇ ਆਪਣੇ ਜੀਵਨ ਦੇ ਕਈ ਸਾਲ ਪੰਜਾਬ ਦੇ ਕਸਬਿਆਂ ਅਤੇ ਪਿੰਡਾਂ ਦਾ ਨਿਰੀਖਣ ਕਰਨ ਵਿਚ ਬਿਤਾਏ ਜਿਸ ਦੌਰਾਨ ਉਨ੍ਹਾਂ ਨੇ ਉੱਥੋਂ ਦੇ ਕੰਧ-ਚਿੱਤਰਾਂ ਦਾ ਅਧਿਐਨ ਕੀਤਾ ਅਤੇ ਲਿਖਤ ਤੇ ਤਸਵੀਰਾਂ ਦੇ ਰੂਪ ਵਿਚ ਆਪਣੇ ਕਾਰਜ ਦਾ ਦਸਤਾਵੇਜ਼ੀਕਰਨ ਕੀਤਾ।
ਡਾ. ਕੰਗ ਨੇ ਅੰਗਰੇਜ਼ੀ ਅਤੇ ਪੰਜਾਬੀ ਦੇ ਖੋਜ-ਪੱਤਰਾਂ ਅਤੇ ਅਖ਼ਬਾਰਾਂ ਲਈ ਲਗਾਤਾਰ ਲਿਖਿਆ ਅਤੇ ਉਹ ਆਲ ਇੰਡੀਆ ਫਾਈਨ ਆਰਟਸ ਐਂਡ ਕਰਾਫਟਸ ਸੁਸਾਇਟੀ, ਨਵੀਂ ਦਿੱਲੀ ਦੇ ਖੋਜ-ਰਸਾਲੇ ਰੂਪ ਲੇਖਾ ਦੇ ਸੰਪਾਦਕੀ ਮੰਡਲ ਦਾ ਹਿੱਸਾ ਰਹੇ। ਇਸ ਦੇ ਨਾਲ ਹੀ ਸੰਨ 1981 ਵਿਚ ਕੱਢੇ ਗਏ ਮਾਣਮੱਤੇ ਕਲਾ ਰਸਾਲੇ ‘ਮਾਰਗ’ ਦੇ ‘ਕਲਾਵਾਂ ਦੇ ਸਰਪ੍ਰਸਤ ਵੱਜੋਂ ਮਹਾਰਾਜਾ ਰਣਜੀਤ ਸਿੰਘ’ ਵਿਸ਼ੇਸ਼ ਅੰਕ ਦੇ ਮਹਿਮਾਨ ਸੰਪਾਦਕ ਹੋਣ ਦਾ ਮਾਣ ਵੀ ਉਨ੍ਹਾਂ ਨੂੰ ਹਾਸਲ ਹੋਇਆ।
ਜਰਮਨ ਭਾਸ਼ਾ ਦਾ ਸਰਟੀਫਿਕੇਟ ਕੋਰਸ ਅਤੇ ਸੰਯੁਕਤ ਰਾਸ਼ਟਰ ਅਤੇ ਕੌਮਾਂਤਰੀ ਸੰਮਤੀ ਵਿਸ਼ੇ ਬਾਰੇ ਡਿਪਲੋਮਾ ਕਰ ਚੁੱਕੇ ਡਾ. ਕੰਗ ਕੋਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਲਾ ਨਮੂਨਿਆਂ ਦੀਆਂ ਕਰੀਬ ਪੰਜ ਹਜ਼ਾਰ ਤਸਵੀਰਾਂ ਅਤੇ ਰੰਗਦਾਰ ਸਲਾਈਡਾਂ ਦਾ ਖ਼ਜ਼ਾਨਾਂ ਸਾਂਭਿਆ ਪਿਆ ਹੈ ਜਿਸ ਵਿਚ ਚਿੱਤਰਕਾਰੀ, ਮਿਨੀਏਚਰ, ਬੁੱਤਕਾਰੀ, ਲੱਕੜ ਦੀ ਨੱਕਾਸ਼ੀ, ਲੋਕ ਕਲਾਵਾਂ ਅਤੇ ਕਲਾਕ੍ਰਿਤਾਂ ਦੇ ਨਾਲ ਹੀ ਪੁਰਾਤੱਤੀ ਮਹੱਤਤਾ ਵਾਲੀਆਂ ਅਨਮੋਲ ਵਸਤਾਂ ਸ਼ਾਮਲ ਹਨ।
ਡਾ. ਕੰਗ ਪੰਜਾਬ ਦੇ ਕਲਾ ਇਤਿਹਾਸ ਬਾਰੇ ਖੋਜ ਕਾਰਜ ਕਰਨ ਲਈ ਕਈ ਖੋਜ ਗ੍ਰਾਟਾਂ ਪ੍ਰਾਪਤ ਕਰ ਚੁੱਕੇ ਹਨ। ਅਨੇਕ ਮਾਣ-ਸਨਮਾਨ ਹਾਸਲ ਕਰ ਚੁੱਕੇ ਡਾ. ਕੰਗ ਨੂੰ ਕੰਧ-ਚਿੱਤਰਾਂ ਦੀ ਖੋਜ ਅਤੇ ਅਧਿਐਨ ਲਈ 1985 ਵਿਚ ਉਸ ਵੇਲੇ ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਡਬਲਯੂ.ਜੀ.ਆਰਚਰ ਸਨਮਾਨ ਭੇਂਟ ਕੀਤਾ ਗਿਆ ਸੀ, ਜਦੋਂ ਅਕਾਦਮੀ ਦੇ ਮੁਖੀ ਡਾ. ਮਹਿੰਦਰ ਸਿੰਘ ਰੰਧਾਵਾ ਸਨ। ਉੱਤਰ-ਪੱਛਮੀ ਭਾਰਤ, ਖ਼ਾਸ ਕਰ ਸਿੱਖ ਕਲਾ ਨੂੰ ਉਭਾਰਨ ਲਈ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਅਤੇ ਹਾਲ ਹੀ ਵਿਚ ਪੰਜਾਬ ਸਰਕਾਰ ਨੇ ਪੰਜਾਬ ਦੀ ਕਲਾ ਅਤੇ ਸਭਿਆਚਾਰ ਦੇ ਖੇਤਰ ਵਿਚ ਦਿੱਤੇ ਗਏ ਯੋਗਦਾਨ ਲਈ ਸੁਲਤਾਨਪੁਰ ਲੋਧੀ ਵਿਖੇ ਉਨ੍ਹਾਂ ਦਾ ਸਨਮਾਨ ਕੀਤਾ ਹੈ।

ਡਾ. ਕੰਵਲਜੀਤ ਸਿੰਘ ਕੰਗ ਨੂੰ ਪੰਜਾਬ ਗੌਰਵ ਸਨਮਾਨ ਭੇਂਟ ਕਰਦੇ ਹੋਏ ਪੰਜਾਬ ਕਲਾ ਪ੍ਰੀਸ਼ਦ ਆਪ ਸਨਮਾਨਤ ਮਹਿਸੂਸ ਕਰ ਰਹੀ ਹੈ।

 

BORN on April 12, 1942 at Village Takhran, District Ludhiana, Dr Kanwarjit Singh Kang’s life is dedicated to art and its many dimensions, primarily the history of art in the state of Punjab.

Dr.Kang’s interest in art began at an early age, which led him to pursue his academic training in the field of art. Having acquired a Five-year Diploma in commercial Art, Master’s degree in English, History of Art and Ancient Indian History and Culture, he went on to pursue his doctoral degree in the History of Arts, his major area of study being mural paintings in 19th century Punjab. Dr. Kang choose to take his love and passion for art by sharing its many nuances with the younger generation and chose to teach art for 34 years to graduate and post-graduate students of the Government  Colleges and retired as the Principal of the Govt. Ranbir College, Sangrur  in the  year 2000.

Besides teaching, Dr.Kang has authored thirteen books on the subjects of art and handicrafts including a book on the folk tales of India.

He has devoted many years to the in-depth understanding of the murals in Punjab and has published two books on the subject.

As a scholar, Dr.Kang has explored new paths and has to his credit more than a dozen research papers. He was Director of the research project on FOLK ARTS OF NORTH WEST INDIA financed by National Academy of Art, Govt, of India.

Dr.Kang has dedicated several years of his life to survey every  town and village in Punjab and study wall paintings,  documenting his work in both text and photographs. A regular contributor to newspapers and journals, both in English and Punjabi Dr.Kang had been on the editorial board of Roop Lekha –  The Research Journal of All India Fine Arts and Crafts Society, New Delhi and served as Guest Editor of the prestigious Marg issue titled, ‘Maharaja Ranjit Singh as patron of the Arts’ in 1981. Dr. Kang, who has also done a certificate course  in German and a Diploma on United Nations and International Understanding, owns a rare collection of nearly five thousand photographs and colour slides recording various art objects of Punjab, Haryana and Rajasthan, including wall paintings, miniatures, sculptures, wood carvings, folk arts and crafts and objects of archaeological importance.

Dr.Kang has received many research grants for his work in the field of art history in Punjab. The recipient of several accolades and awards, he was given the W.G. Archer award in 1985 by the Punjab Lalit Kala Akademi headed by Dr. M S Randhawa, for his study based on the exploration and research on wall paintings.  Dr.Kang was also honoured for his contribution to bring the art of North-West India, particularly Sikh Art, into limelight and the Government of Punjab recently honoured him at Sultanpur Lodhi for his work on the art and culture of Punjab.

Punjab Arts Council feels honoured in conferring the Punjab Gaurav Sanmaan upon Dr. Kanwarjit Singh Kang.