Raghu Rai (Photographer) conferred with Punjab Gaurav Sanmaan by Punjab Arts Council

 

Raghu Rai (Photographer)

was conferred with Punjab Gaurav Sanmaan

instituted by the Punjab Arts Council

 

Honour conferred by

Dr. Surjit Patar

Chairman

Punjab Arts Council

on 2nd February 2019

at Punjab Kala Bhawan

Sector 16 B, Chandigarh, India

 

From right to left: Diwan Manna, artist and President Punjab Lalit Kala Akademi, Raghu Rai, Surjit Patar, Punjabi poet and Chairman, Punjab Arts Council, Jatinder Singh Randhawa

 

 

Seated left to right: Dr. Tejwant Singh Gill, Punjabi critic; Ranbir Kaleka, Artist; Dilip Kaur Tiwana, Punjabi writer; Raghu Rai, Photographer; Dr. Atamjit, Theatre director and Punjabi playwright; Joginder Singh Kairon, Punjabi writer and Prem Prakash, Punjabi Writer

Standing left to right: Sarabjit Kaur Sohal, President, Punjab Sahit Akademi; Jatinder Singh Randhawa; Dr. Lakhwinder Singh Jauhal, Secretary General, Punjab Arts Council; Surjit Patar, Punjabi poet and Chairman, Punjab Arts Council; Kewal Dhaliwal, Theater director and President Punjab Sangeet Natak Akademi; Diwan Manna, Artist and President, Punjab Lalit Kala Akademi

 

 

Standing: Ragu Rai and Diwan Manna. Seated: Dilip Kaur Tiwana (left), Joginder Kairon (right)

 

 

 

Raghu Rai:

Raghu Rai (1942) a qualified civil engineer began his career as a photographer at the age of 23 in 1965. In the early years of his career he was the chief photographer at The Statesman (1966 to 1976), and later the Picture Editor of Sunday magazine (1977 to 1980).

Recognizing his creative potential, Mr. Norman Hall, the illustrious editor of The Times offered him a job, but Raghu Rai preferred to return to his own country to continue his creative journey in the lanes and by lanes of his motherland.

In 1971, impressed by his work in an exhibition at Gallery Delpire, Paris, the legendary photographer Henri Cartier Bresson nominated Raghu Rai to Magnum Photos, the world’s most prestigious photographer’s cooperative. Raghu Rai continues to be a part of this organization till date. Around the same time he was awarded the ‘Padmashree’ ( 1972), first time ever given to a photographer, for the body of work he produced on the Refugees and Bangladesh war, its impact on people and finally, the surrender.

Rai became the Picture Editor-Visualiser-Photographer of India Today, India’s leading news magazine in its formative years. He worked on special issues and designs, contributing trailblazing picture essays on social, political and cultural themes (1982 to 1991). His series on Great Masters of Indian Classical Music, film maker—Satyajit Ray, Mother Teresa, had become talking point of the magazine.

In 1992 he was awarded “Photographer of the Year” in United States for the story “Human Management of Wildlife in India” published in National Geographic. In 2009 he was conferred Officere des Arts et des Lettres by Government of France. In 2015 he was honoured with a lifetime achievement award by Ministry of Press Information Bureau, Govt of India.

Photo essays by him have appeared in world’s leading magazines and newspapers – Time, Life, GEO, Le Figaro, Le Monde, Die Welt, The New York Times, Sunday, The Times-London, Newsweek, Vogue, GQ, D magazine, Marie Claire, The Independent and New Yorker. He has been an adjudicator for World Press Photo Contest, Amsterdam and UNESCO’s International Photo Contest for many times.

The photo documentation of 1984 Bhopal Gas Tragedy by him, and the continuing effects of the gas on the lives of the victims under a special assignment from Greenpeace International was compiled into a book. Three sets of this work travelled as exhibitions in Europe, America, Australia, India and South East Asia from 2002 to 2005. This created greater awareness about the tragedy, which brought relief to the survivors.

Raghu Rai tirelessly continued to photograph India through the 20th century and now into the 21st. His monumental body of work of myriad themes is certainly a slice of India’s modern history because of which he has come to be known as the father of photo journalism in India.

He is probably the only photographer in the country who has done more than 55 books on India- his homeland that he loves very deeply.

Besides winning many national and international awards, Rai has exhibited his works around the world. Some of the major exhibitions include Retrospective at Museo de Capitolini- Rome- 2005;  Retrospective of his work at Arles Photography Festival–2007; Asiatica Film Mediale, Rome–2008; A Retrospective–National Gallery of Modern Art, New Delhi -2008 and at the National Gallery of Modern Art, Mumbai -2008; at Aicon Gallery, London 2010( this show received full page coverage in Sunday Guardian, The Times, BBC and various other publications; Women Changing India – Saachi gallery, London 2011

Some of world’s most important channels have made documentaries on Raghu Rai and his creative journey, like National Geographic and CNN, as one of the top ten photographers. A documentary on him – ‘Raghu Rai an unframed portrait’ made by her daughter Avani Rai was shortlisted in top 10 documentaries at Interanation Documentary Films Festival Amsterdam  and has been screened in different parts of the world.

He has started centre for photography in 2011 to enhance and enrich creative explorations of young Indians, who will be our future flag bearers of creative and documentary photography in India.

Raghu Rai lives in New Delhi with his family and continues to be an associate of Magnum Photos.

 

ਰਘੂ ਰਾਏ:

ਰਘੂ ਰਾਏ ਇਕ ਯੋਗ ਸਿਵਿਲ ਇੰਜੀਨੀਅਰ ਹਨ ਜਿਨ੍ਹਾਂ ਨੇ ਆਪਣੇ ਕਲਾਤਮਕ ਸਫ਼ਰ ਦੀ ਸ਼ੁਰੂਆਤ ਬਤੌਰ ਫ਼ੋਟੋਗ਼੍ਰਾਫ਼ਰ 23 ਸਾਲ ਦੀ ਉਮਰ ਵਿਚ 1965 ਵਿਚ ਕੀਤੀ। ਆਪਣੇ ਸ਼ੁਰੂਆਤੀ ਸਫ਼ਰ ਦੌਰਾਨ ਉਹ 1966 ਤੋਂ 1976 ਦੌਰਾਨ ‘ਦ ਸਟੇਟਸਮੈਨ’ ਅਖ਼ਬਾਰ ਦੇ ਚੀਫ਼ ਫ਼ੋਟੋਗ਼੍ਰਾਫ਼ਰ ਅਤੇ ਫ਼ਿਰ 1977 ਤੋਂ 1980 ਦੌਰਾਨ ‘ਸੰਡੇ’ ਮੈਗਜ਼ੀਨ ਦੇ ਫ਼ੋਟੋ ਸੰਪਾਦਕ ਰਹੇ।

ਉਨ੍ਹਾਂ ਦੀ ਸਿਰਜਣਾਤਮਕ ਸਮਰੱਥਾ ਨੂੰ ਪਛਾਣਦਿਆਂ ‘ਦ ਟਾਈਮਜ਼’ ਦੇ ਉੱਘੇ ਸੰਪਾਦਕ ਸ਼੍ਰੀ ਨੌਰਮਨ ਹਾਲ ਨੇ ਉਨ੍ਹਾਂ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ, ਪਰ ਰਘੂ ਰਾਏ ਨੇ ਆਪਣੇ ਹੀ ਦੇਸ਼ ਦੀਆਂ ਗਲ਼ੀਆਂ ਕੂਚਿਆਂ ਵਿਚ ਘੁੰਮਦਿਆਂ ਆਪਣਾ ਸਿਰਜਣਾਤਕ ਸਫ਼ਰ ਮਾਤ-ਭੂਮੀ ਉੱਤੇ ਹੀ ਜਾਰੀ ਰੱਖਣ ਨੂੰ ਤਰਜੀਹ ਦਿੱਤੀ।

ਸੰਨ 1971 ਵਿਚ ਪੈਰਿਸ ਦੀ ਡੇਲਪਾਇਰ ਗੈਲਰੀ ਵਿਚ ਇਕ ਪ੍ਰਦਰਸ਼ਨੀ ਦੌਰਾਨ ਉਨ੍ਹਾਂ ਦੀ ਸਿਰਜਣਾ ਤੋਂ ਪ੍ਰਭਾਵਿਤ ਹੋ ਕੇ ਲਾਸਾਨੀ ਫ਼ੋਟੋਗ਼੍ਰਾਫ਼ਰ ਹੈਨਰੀ ਕਾਰਤੀਏ ਬ੍ਰੇਸੌਂ ਨੇ ਉਨ੍ਹਾਂ ਨੂੰ ਫ਼ੋਟੋਗ਼੍ਰਾਫ਼ਰਾਂ ਦੀ ਦੁਨੀਆ ਦੀ ਸਭ ਤੋਂ ਮਾਣਮੱਤੀ ਸਹਿਕਾਰੀ ਸੰਸਥਾ ਮੈਗਨਮ ਫ਼ੋਟੋਜ਼ ਲਈ ਨਾਮਜ਼ਦ ਕੀਤਾ। ਰਘੂ ਰਾਏ ਅੱਜ ਵੀ ਉਸ ਸੰਸਥਾ ਦਾ ਹਿੱਸਾ ਹਨ। ਇਸੇ ਦੌਰਾਨ ਉਨ੍ਹਾਂ ਨੂੰ ਸੰਨ 1972 ਵਿਚ ‘ਪ੍ਰਦਮਸ਼੍ਰੀ’ ਨਾਲ ਨਵਾਜ਼ਿਆ ਗਿਆ, ਜੋ ਕਿਸੇ ਫ਼ੋਟੋਗ਼੍ਰਾਫ਼ਰ ਨੂੰ ਮਿਲਣ ਵਾਲਾ ਪਹਿਲਾ ਪਦਮਸ਼੍ਰੀ ਸਨਮਾਨ ਸੀ, ਜੋ ਉਨ੍ਹਾਂ ਵੱਲੋਂ ਰੈਫ਼ਿਊਜ਼ੀ ਅਤੇ ਬੰਗਲਾਦੇਸ਼ ਦੀ ਜੰਗ, ਉਸ ਦੇ ਲੋਕਾਂ ਉੱਤੇ ਅਸਰ ਅਤੇ ਆਖ਼ਰ ਆਤਮ-ਸਮਰਪਣ ਦੇ ਬਾਰੇ ਸਿਰਜੀਆਂ ਕਲਾਤਮਕ ਤਸਵੀਰਾਂ ਦੀ ਲੜੀ ਵਾਸਤੇ ਮਿਲਿਆ ਸੀ।

ਰਾਏ ਭਾਰਤ ਦੀ ਮੋਹਰੀ ਖ਼ਬਰ ਮੈਗਜ਼ੀਨ ਇੰਡੀਆ ਟੁਡੇ ਦੇ ਸ਼ੁਰੂਆਤੀ ਸਾਲਾਂ ਦੌਰਾਨ ਇਸ ਦੇ ਫ਼ੋਟੋ ਸੰਪਾਦਕ-ਵਿਜ਼ੂਅਲਾਈਜ਼ਰ ਅਤੇ ਫ਼ੋਟੋਗ਼੍ਰਾਫ਼ਰ ਬਣ ਗਏ। ਉਨ੍ਹਾਂ ਨੇ ਵਿਸ਼ੇਸ਼ ਸੰਸਕਰਣਾਂ ਅਤੇ ਡਿਜ਼ਾਇਨ ਉੱਤੇ ਵਿਲੱਖਣ ਕਾਰਜ ਕੀਤਾ ਅਤੇ ਸਮਾਜਿਕ, ਸਿਆਸੀ ਅਤੇ ਸਭਿਆਚਾਰਕ ਵਿਸ਼ਿਆਂ ਉੱਤੇ ਸੰਨ 1982 ਤੋਂ 1991 ਦੌਰਾਨ ਉਨ੍ਹਾਂ ਵੱਲੋਂ ਦਿੱਤੇ ਗਏ ਫ਼ੋਟੋ ਨਿਬੰਧਾਂ ਦਾ ਯੋਗਦਾਨ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ-ਦਸੇਰਾ ਬਣਿਆ। ਭਾਰਤੀ ਸ਼ਾਸਤਰੀ ਸੰਗੀਤ ਦੀਆਂ ਅਜ਼ੀਮ ਸ਼ਖ਼ਸੀਅਤਾਂ, ਫ਼ਿਲਮਕਾਰ ਸਤਿਆਜੀਤ ਰੇਅ, ਮਦਰ ਟੈਰੇਸਾ ਵਾਲੀਆਂ ਤਸਵੀਰਾਂ ਦੀਆਂ ਲੜੀਆਂ ਮੈਗਜ਼ੀਨ ਦੀ ਚਰਚਾ ਦਾ ਕੇਂਦਰ ਬਣੀਆਂ।

ਸੰਨ 1992 ਵਿਚ ਨੈਸ਼ਨਲ ਜਿਓਗ਼੍ਰਾਫ਼ਿਕਸ ਵਿਚ ਛਪੀ ਉਨ੍ਹਾਂ ਦੀ “ਭਾਰਤੀ ਜੰਗਲੀ ਜੀਵਾਂ ਦਾ ਮਨੁੱਖੀ ਪ੍ਰਬੰਧ” ਸਿਰਲੇਖ ਵਾਲੀ ਰਿਪੋਰਟ ਲਈ ਉਨ੍ਹਾਂ ਨੂੰ ਯੂਨਾਈਟਿਡ ਸਟੇਟਸ ਵੱਲੋਂ “ਫ਼ੋਟੋਗ਼੍ਰਾਫ਼ਰ ਆਫ਼ ਦ ਯਿਅਰ” ਸਨਮਾਨ ਦਿੱਤਾ ਗਿਆ। ਸੰਨ 2009 ਵਿਚ ਉਨ੍ਹਾਂ ਨੂੰ ਫ਼ਰਾਂਸ ਦੀ ਸਰਕਾਰ ਵੱਲੋਂ ‘ਆਫ਼ਿਸਰਜ਼ ਡੇਸ ਆਰਟਸ ਡੇਸ ਲੈਟਰਜ਼’ ਸਨਮਾਨ ਪ੍ਰਦਾਨ ਕੀਤਾ ਗਿਆ। ਸੰਨ 2015 ਵਿਚ ਭਾਰਤ ਸਰਕਾਰ ਦੇ ਪ੍ਰੈਸ ਸੂਚਨਾ ਬਿਊਰੋ ਦੇ ਮੰਤਰਾਲੇ ਵੱਲੋਂ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ।

ਉਨ੍ਹਾਂ ਦੇ ਫ਼ੋਟੋ-ਨਿਬੰਧ ਦੁਨੀਆ ਦੇ ਮੋਹਰੀ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਛਪੇ, ਜਿਨ੍ਹਾਂ ਵਿਚ ਟਾਈਮ, ਲਾਈਫ਼, ਜਿਓ, ਲ ਫ਼ਿਗਾਰੋ, ਲ ਮੌਂਦ, ਡਾਇ ਵੈਲਟ, ਦ ਨਿਊ ਯਾਰਕ ਟਾਈਮਜ਼, ਸੰਡੇ, ਦ ਟਾਈਮਜ਼-ਲੰਡਨ, ਨਿਊਜ਼ਵੀਕ, ਵੋਗ, ਜੀਕਿਯੂ, ਡੀ ਮੈਗਜ਼ੀਨ, ਮੈਰੀ ਕਲੇਅਰ, ਦ ਇੰਡੀਪੈਂਡੈਂਟ ਅਤੇ ਨਿਊ ਯਾਰਕਰ ਦੇ ਨਾਮ ਸ਼ੁਮਾਰ ਹਨ। ਉਹ ਵਰਲਡ ਫ਼ੋਟੋ ਕੌਂਟੈਸਟ, ਐਮਸਟ੍ਰਡਮ ਅਤੇ ਯੂਨੈਸਕੋ ਦੇ ਕੌਮਾਂਤਰੀ ਫ਼ੋਟੋ ਮੁਕਾਬਲੇ ਦੇ ਅਨੇਕ ਵਾਰ ਜੱਜ ਰਹਿ ਚੁੱਕੇ ਹਨ।

ਗ੍ਰੀਨਪੀਸ ਇੰਟਨੈਸ਼ਨਲ ਵੱਲੋਂ ਦਿੱਤੇ ਗਏ ਵਿਸ਼ੇਸ਼ ਕਾਰਜ ਅਧੀਨ ਉਨ੍ਹਾਂ ਵੱਲੋਂ ਤਸਵੀਰਾਂ ਦੇ ਰੂਪ ਵਿਚ 1984 ਦੀ ਭੋਪਾਲ ਗੈਸ ਤ੍ਰਾਸਦੀ ਅਤੇ ਗੈਸ ਦੇ ਪੀੜਤਾਂ ਉੱਪਰ ਪਏ ਪ੍ਰਭਾਵਾਂ ਦਾ ਕੀਤਾ ਗਿਆ ਦਸਤਾਵੇਜ਼ੀਕਰਨ ਇਕ ਕਿਤਾਬ ਦੇ ਰੂਪ ਵਿਚ ਪ੍ਰਕਾਸ਼ਿਤ ਹੋਇਆ। ਇਸ ਕਾਰਜ ਦੇ ਤਿੰਨ ਸੈੱਟ 2002 ਤੋਂ 2005 ਦੌਰਾਨ ਪ੍ਰਦਰਸ਼ਨੀਆਂ ਦੇ ਰੂਪ ਵਿਚ ਯੂਰਪ, ਅਮਰੀਕਾ, ਆਸਟਰੇਲੀਆ, ਭਾਰਤ ਅਤੇ ਦੱਖਣੀ ਪੂਰਬੀ ਏਸ਼ੀਆ ਦੇ ਸਫ਼ਰ ਉੱਤੇ ਰਹੇ। ਇਸ ਨੇ ਭੋਪਾਲ ਤ੍ਰਾਸਦੀ ਬਾਰੇ ਬਹੁਤ ਵੱਡੇ ਪੱਧਰ ਉੱਤੇ ਜਾਗਰੂਕਤਾ ਪੈਦਾ ਕੀਤੀ ਅਤੇ ਪੀੜਤਾਂ ਨੂੰ ਰਾਹਤ ਪਹੁੰਚਾਈ।

ਰਘੂ ਰਾਏ ਅਣਥੱਕ ਰੂਪ ਵਿਚ 20ਵੀਂ ਸਦੀ ਦੌਰਾਨ ਭਾਰਤ ਨੂੰ ਤਸਵੀਰਾਂ ਵਿਚ ਉਤਾਰਦੇ ਰਹੇ ਅਤੇ ਉਨ੍ਹਾਂ ਦਾ ਇਹ ਸਫ਼ਰ 21ਵੀਂ ਸਦੀ ਵਿਚ ਵੀ ਜਾਰੀ ਹੈ। ਬੇਸ਼ੁਮਾਰ ਵਿਸ਼ਿਆਂ ਉੱਤੇ ਉਨ੍ਹਾਂ ਵੱਲੋਂ ਸਿਰਜਿਆ ਗਿਆ ਯਾਦਗਾਰੀ ਕਾਰਜ ਲਾਜ਼ਮੀ ਤੌਰ ’ਤੇ ਭਾਰਤ ਦੇ ਆਧੁਨਿਕ ਇਤਿਹਾਸ ਦਾ ਇਕ ਹਿੱਸਾ ਹੈ, ਜਿਸ ਕਰਕੇ ਉਨ੍ਹਾਂ ਨੂੰ ਭਾਰਤੀ ਫ਼ੋਟੋ ਪੱਤਰਕਾਰੀ ਦਾ ਪਿਤਾਮਾ ਕਿਹਾ ਜਾਂਦਾ ਹੈ।

ਆਪਣੀ ਮਾਤਭੂਮੀ ਨੂੰ ਦਿਲ ਦੀਆਂ ਡੂੰਘਾਈਆਂ ਤੱਕ ਮੁਹੱਬਤ ਕਰਨ ਵਾਲੇ ਰਘੂ ਰਾਏ ਦੇਸ਼ ਦੇ ਇਕਲੌਤੇ ਫ਼ੋਟੋਗ਼੍ਰਾਫ਼ਰ ਹਨ, ਜਿਨ੍ਹਾਂ ਨੇ ਭਾਰਤ ਬਾਰੇ ਫ਼ੋਟੋਕਾਰੀ ਦੀਆਂ 55 ਕਿਤਾਬਾਂ ਦਿੱਤੀਆਂ ਹਨ।

ਕਈ ਕੌਮੀ ਅਤੇ ਕੌਮਾਂਤਰੀ ਸਨਮਾਨ ਜਿੱਤਣ ਤੋਂ ਇਲਾਵਾ, ਰਾਏ ਨੇ ਦੁਨੀਆ ਭਰ ਵਿਚ ਆਪਣੀਆਂ ਕਲਾਤਮਕ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਹਨ। ਉਨ੍ਹਾਂ ਦੇ ਸੰਪੂਰਨ ਸਿਰਜਣਾਤਮਕ ਕਾਰਜ ਦੀ ਪ੍ਰਦਰਸ਼ਨੀ ਮਿਊਜ਼ਿਓ ਦੀ ਕੈਪਿਤੋਲਿਨੀ, ਰੋਮ ਵਿਖੇ 2005 ਅਤੇ ਆਰਲਜ਼ ਫ਼ੋਟੋਗ਼੍ਰਾਫ਼ੀ ਉਤਸਵ 2007 ਦੌਰਾਨ ਲਗਾਈ ਗਈ; ਏਸ਼ੀਆਟਿਕਾ ਫ਼ਿਲਮ ਮੀਡੀਆਲੇ, ਰੋਮ ਵਿਖੇ 2008 ਵਿਚ; ਸੰਪੂਰਨ ਸਿਰਜਣਾਤਮਕ ਕਾਰਜ ਦੀ ਪ੍ਰਦਰਸ਼ਨੀ-ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ, ਨਵੀਂ ਦਿੱਲੀ ਅਤੇ ਨੈਸ਼ਨਲ ਆਰਟ ਗੈਲਰੀ ਆਫ਼ ਮਾਡਰਨ ਆਰਟ, ਮੁੰਬਈ ਵਿਖੇ 2008 ਵਿਚ; ਆਇਕਨ ਗੈਲਰੀ, ਲੰਡਨ ਵਿਖੇ 2010 ਵਿਚ (ਇਸ ਪ੍ਰਦਰਸ਼ਨੀ ਬਾਰੇ ਸੰਡੇ ਗਾਰਡੀਅਨ, ਦ ਟਾਈਮਜ਼, ਬੀਬੀਸੀ ਅਤੇ ਹੋਰ ਕਈ ਪ੍ਰਕਾਸ਼ਨਾਵਾਂ ਵਿਚ ਪੂਰੇ-ਪੂਰੇ ਸਫ਼ਿਆਂ ਦੀਆਂ ਖ਼ਬਰਾਂ ਛਪੀਆਂ) ਅਤੇ ਵਿਮੈਨ ਚੇਂਜਿੰਗ ਇੰਡੀਆ, ਸਾਚੀ ਗੈਲਰੀ, ਲੰਡਨ ਵਿਖੇ 2011 ਵਿਚ ਲੱਗੀਆਂ ਅਨੇਕ ਪ੍ਰਦਰਸ਼ਨੀਆਂ ਵਿਚੋਂ ਪ੍ਰਮੁੱਖ ਪ੍ਰਦਰਸ਼ਨੀਆਂ ਹਨ।

ਨੈਸ਼ਨਲ ਜਿਓਗ਼੍ਰਾਫ਼ਿਕ ਅਤੇ ਸੀਐਨਐਨ ਵਰਗੇ ਦੁਨੀਆ ਦੇ ਕਈ ਪ੍ਰਮੁੱਖ ਚੈਨਲਾਂ ਵੱਲੋਂ ਸੰਸਾਰ ਦੇ ਦਸ ਮੋਹਰੀ ਫ਼ੋਟੋਗ਼੍ਰਾਫ਼ਰਾਂ ਵਿਚ ਗਿਣੇ ਜਾਂਦੇ ਰਘੂ ਰਾਏ ਅਤੇ ਉਨ੍ਹਾਂ ਦੇ ਸਿਰਜਣਾਤਮਕ ਸਫ਼ਰ ਬਾਰੇ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਦੀ ਧੀ ਅਵਨੀ ਰਾਏ ਵੱਲੋਂ ਉਨ੍ਹਾਂ ਬਾਰੇ ਬਣਾਈ ਗਈ ਦਸਤਾਵੇਜ਼ੀ ਫ਼ਿਲਮ ‘ਰਘੂ ਰਾਏ ਐਨ ਅਨਫ਼ਰੇਮਡ ਪੋਰਟ੍ਰੇਟ’ ਇੰਟਰਾਨੇਸ਼ਨ ਡਾਕੂਮੈਂਟਰੀ ਫ਼ਿਲਮ ਫ਼ੈਸਟੀਵਲ ਐਮਸਟ੍ਰਡਮ ਵਿਖੇ ਚੋਟੀ ਦੀਆਂ ਦਸ ਫ਼ਿਲਮਾਂ ਵਿਚ ਸ਼ਾਮਿਲ ਹੋ ਚੁੱਕੀ ਹੈ ਅਤੇ ਦੁਨੀਆਂ ਦੇ ਕਈ ਹਿੱਸਿਆਂ ਵਿਚ ਦਿਖਾਈ ਜਾ ਚੁੱਕੀ ਹੈ।

ਸੰਨ 2011 ਵਿਚ ਉਨ੍ਹਾਂ ਨੇ ਨੌਜਵਾਨ ਭਾਰਤੀਆਂ ਦੀ ਸਿਰਜਣਾਤਮਕ ਸਮਰੱਥਾ ਨੂੰ ਵਧਾਉਣ ਅਤੇ ਜ਼ਰਖੇਜ਼ ਬਣਾਉਣ ਲਈ ਫ਼ੋਟੋਗ਼੍ਰਾਫ਼ੀ ਸਿਖਲਾਈ ਕੇਂਦਰ ਖੋਲ੍ਹਿਆ ਹੈ, ਇਹ ਨੌਜਵਾਨ ਭਾਰਤ ਦੀ ਸਿਰਜਣਾਤਮਕ ਅਤੇ ਦਸਤਾਵੇਜ਼ੀ ਫ਼ੋਟੋਗ਼੍ਰਾਫ਼ੀ ਦੇ ਸਾਡੇ ਭਵਿੱਖ ਹੋਣਗੇ।

ਰਘੂ ਰਾਏ ਆਪਣੇ ਪਰਿਵਾਰ ਸਮੇਤ ਨਵੀਂ ਦਿੱਲੀ ਵਿਚ ਰਹਿੰਦੇ ਹਨ ਅਤੇ ਮੈਗਨਮ ਫ਼ੋਟੋਜ਼ ਦੇ ਸਹਿਯੋਗੀ ਵੱਜੋਂ ਆਪਣਾ ਯੋਗਦਾਨ ਅੱਜ ਵੀ ਦੇ ਰਹੇ ਹਨ।