ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਅਧਾਰਿਤ

ਅੱਖਰਕਾਰੀ ਕਲਾਕ੍ਰਿਤਾਂ ਦੀ ਪ੍ਰਤੀਯੋਗਿਤਾ ਤੇ ਪ੍ਰਦਰਸ਼ਨੀ ਵਿਚ ਇਨਾਮ ਪ੍ਰਾਪਤ ਕਲਾਕ੍ਰਿਤਾਂ ਅਤੇ ਕਲਾਕ੍ਰਿਤਾਂ ਨੂੰ ਰਚਣ ਵਾਲੇ ਕਲਾਕਾਰ

੨੮ ਅਗਸਤ ੨੦੧੯ ਸ਼ਾਮ ੫.੩੦ ਵਜੇ

 

Calligraphy Exhibition based on the

Baani of Guru Nanak Dev ji, and Prize Distribution

28th August 2019 at 5.30 pm

Punjab Lalit Kala Akademi, Punjab Kala Bhawan, Sector 16 B, Chandigarh

 

 

ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਅਧਾਰਿਤ ਅੱਖਰਕਾਰੀ ਕਲਾਕ੍ਰਿਤਾਂ ਦੀ ਪ੍ਰਤੀਯੋਗਿਤਾ ਵਿਚ ਚੁਣੀਆਂ ਗਈਆਂ ਅਤੇ ਇਨਾਮ ਪ੍ਰਾਪਤ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਅਤੇ ਇਨਾਮ ਵੰਡ ਸਮਾਰੋਹ ੨੮ ਅਗਸਤ ੨੦੧੯ ਸ਼ਾਮ ੫.੩੦ ਵਜੇ
ਪੰਜਾਬ ਲਲਿਤ ਕਲਾ ਅਕਾਦਮੀ ਦੀ ਆਰਟ ਗੈਲਰੀ, ਪੰਜਾਬ ਕਲਾ ਭਵਨ, ਸੈਕਟਰ ੧੬ ਬੀ, ਚੰਡੀਗੜ੍ਹ ਵਿਖੇ ਹੋਇਆ.

 

ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਕਾਰਵਾਈ ਗਈ, ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਅਧਾਰਿਤ ਅੱਖਰਕਾਰੀ ਪ੍ਰਤੀਯੋਗਿਤਾ ਲਈ ਨਿਯੁਕਤ ਕੀਤੀ ਗਈ ਤਿੰਨ ਮੈਂਬਰੀ ਜਿਊਰੀ ਨੇ, ਪ੍ਰਦਰਸ਼ਨੀ ਵਿਚ ਦਿਖਾਈਆਂ ਜਾਣ ਵਾਲ਼ੀਆਂ ਅਤੇ ਇਨਾਮ ਦੇਣ ਵਾਲ਼ੀਆਂ ਅੱਖਰਕਾਰੀ ਕਲਾਕ੍ਰਿਤਾਂ ਦੀ ਚੋਣ ਕੀਤੀ. ਆਪਣੇ-ਆਪਣੇ ਖੇਤਰ ਦੇ ਜਾਣੇ ਪਛਾਣੇ ਪੇਸ਼ੇਵਰ ਮਾਹਿਰਾਂ ਦੀ ਇਸ ਕਮੇਟੀ ਵਿਚ ਸਿੱਖੀ ਦੇ ਵਿਦਵਾਨ ਡਾ.ਬਲਕਾਰ ਸਿੰਘ, ਸੀਨੀਅਰ ਕਲਾਕਾਰ ਬਲਵਿੰਦਰ ਸਿੰਘ ਅਤੇ ਅੱਖਰਕਾਰੀ ਦੇ ਮਾਹਿਰ ਕਮਲਜੀਤ ਕੌਰ ਜੀ ਸ਼ਾਮਿਲ ਸਨ.

 

ਦੇਸ਼ ਦੇ ਵੱਖੋ-ਵੱਖ ਹਿੱਸਿਆਂ, ਖਾਸ ਕਰ ਪੰਜਾਬ ਤੋਂ ੬੨ ਅੱਖਰਕਾਰੀ ਕਰਨ ਵਾਲੇ ਕਲਾਕਾਰਾਂ ਨੇ ਆਪਣੀਆਂ ੧੫੫ ਅੱਖਰਕਾਰੀ ਕਲਾ ਕ੍ਰਿਤਾਂ ਇਸ ਪ੍ਰਤੀਯੋਗਿਤਾ ਲਈ ਭੇਜੀਆਂ ਜਿਨ੍ਹਾਂ ਵਿਚੋਂ ੨੨ ਕਲਾਕਾਰਾਂ ਦੀਆਂ ੪੧ ਅੱਖਰਕਾਰੀ ਕਲਾ ਕ੍ਰਿਤਾਂ ਇਸ ਪ੍ਰਦਰਸ਼ਨੀ ਲਈ ਚਣੀਆਂ ਗਈਆਂ ਹਨ. ਪੰਜ ਕਲਾਕਾਰਾਂ ਨੂੰ ਇਨਾਮ ਦਿੱਤੇ ਜਾਣ ਲਈ ਚੁਣਿਆ ਗਿਆ. ਹਰੇਕ ਇਨਾਮ ਵਿਜੇਤਾ ਨੂੰ ੨੫੦੦੦ ਰੁਪਏ ਦੇ ਇਨਾਮ, ਪਲਾਕ ਅਤੇ ਸਰਟੀਫਿਕੇਟ ਨਾਲ ਨਵਾਜ਼ਿਆ ਗਿਆ. ਪ੍ਰਦਰਸ਼ਨੀ ਲਈ ਚੁਣੀਆਂ ਗਈਆਂ ਸਾਰੀਆਂ ਕਲਾਕ੍ਰਿਤੀਆਂ ਦੇ ਕਲਾਕਾਰਾਂ ਨੂੰ ਵੀ ਸਰਟੀਫਿਕੇਟ ਦਿੱਤੇ ਗਏ .

 

ਗਗਨਦੀਪ ਸਿੰਘ – ਇਨਾਮ  Gagandeep Singh – Prize

ਗਗਨਦੀਪ ਸਿੰਘ ਦੀ ਰਚੀ ਹੋਈ ਕਲਾਕ੍ਰਿਤ: ਪਵਿੱਤਰ ਬਾਣੀ – Pavittar Baani  by Gagandeep Singh

 

 

ਹਰਦੀਪ ਸਿੰਘ – ਇਨਾਮ  Hardeep Singh – Prize

ਹਰਦੀਪ ਸਿੰਘਦੀ ਰਚੀ ਹੋਈ ਕਲਾਕ੍ਰਿਤ : ਸਿਮਰਨ  Simran by Hardeep Singh

 

 

ਪਰਮਵੀਰ ਸਿੰਘ – ਇਨਾਮ  Paramveer Singh – Prize

ਪਰਮਵੀਰ ਸਿੰਘ ਦੀ ਰਚੀ ਹੋਈ ਕਲਾਕ੍ਰਿਤ – ਜਪੁਜੀ ਸਾਹਿਬ  Japuji Sahib by Paramveer Singh

 

 

ਪ੍ਰੇਰਨਾ ਗੁਪਤਾ – ਇਨਾਮ  Prerna Gupta – Prize

ਪ੍ਰੇਰਨਾ ਗੁਪਤਾ ਦੀ ਰਚੀ ਹੋਈ ਕਲਾਕ੍ਰਿਤ – ਕੀਰਤਨ ਸੋਹਿਲਾ  Kirtan Sohila by Prerna Gupta

 

 

ਸਿਮਰਨ ਕੌਰ- ਇਨਾਮ  Simran Kaur – Prize

ਸਿਮਰਨ ਕੌਰ ਦੀ ਰਚੀ ਹੋਈ ਕਲਾਕ੍ਰਿਤ – ਸਿਮਰੋ  Simro by Simran Kaur

 

 

Photographs of the Prize giving Ceremony and opening of the exhibition