• Wed
    10
    Apr
    2019
    Mon
    15
    Apr
    2019

    Punjab Lalit Kala Akademi
    cordially invites you to the opening of

    an exhibition of photographs

    Kamey Des Punjab de
    Workers of Des Punjab
    by
    Jaspal Kamana

    10th April 2019 at 5.15 pm
    Punjab Lalit Kala Akademi Gallery
    Punjab Kala Bhawan,
    Sector 16 B, Chandigarh

    Exhibition open 11 to 15 April 2019
    11.00 am to 7.00 pm

    Diwan Manna, President

    ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ

    ਜਸਪਾਲ ਕਮਾਣਾ
    ਦੀਆਂ ਫ਼ੋਟੋਗ੍ਰਾਫ਼ਿਕ ਤਸਵੀਰਾਂ ਦੀ ਪ੍ਰਦਰਸ਼ਨੀ

    ਕਾਮੇ ਦੇਸ ਪੰਜਾਬ ਦੇ
    ਦੀ ਚੱਠ ਤੇ ਆਪ ਜੀ ਨੂੰ ਹਾਰਦਿਕ ਸੱਦਾ

    ੧੦ ਅਪ੍ਰੈਲ ੨੦੧੯ ਸ਼ਾਮ ੫.੧੫ ਵਜੇ
    ਪੰਜਾਬ ਲਲਿਤ ਕਲਾ ਅਕਾਦਮੀ ਗੈਲਰੀ
    ਪੰਜਾਬ ਕਲਾ ਭਵਨ
    ਸੈਕਟਰ ੧੬ ਬੀ ਚੰਡੀਗੜ੍ਹ ਵਿਖੇ

    ਪ੍ਰਦਰਸ਼ਨੀ ੧੧ ਤੋਂ ੧੫ ਅਪ੍ਰੈਲ ਰੋਜ਼ਾਨਾ
    ਸਵੇਰੇ ੧੧ ਤੋਂ ਸ਼ਾਮ ੭ ਵਜੇ ਤੀਕ ਖੁੱਲ੍ਹੀ ਰਹੇਗੀ

    ਦੀਵਾਨ ਮਾਨਾ, ਪ੍ਰਧਾਨ

    JASPAL KAMANA—A COMMITTED CAMERAMAN

    By its very nature, every photograph is a documentary evidence of something real. But the genre labeled as ‘Documentary Photography’ forms a class in itself. It is one of the various approaches to the art of photography. And when the documentation is focused on society, its issues, the life and plight of deprived or destitute people so as to draw public attention to them, it becomes ‘Social Documentary Photography’.

    In Great Britain and the US‘Social Documentary Photography’had taken roots as early as in the nineteenth century. And many a times it culminated into far-reaching social changes. The innumerable pictures of child labourers, and their miserable plight,clicked by the American Sociologist and photographer Lewis Wickes Hine (1874-1940) resulted into a law against child labour.

    There is yet another role performed by social photography. The world, as all of us know, is changing at an unprecedented speed, documentation of this change becomes all the moresignificant.As the old life-styles cannot be preserved in freezersforever, a cameraman can document it honestly for the coming generations. Such images, with the passage of time, will become visual sources of history. But in such documentation work, there is always a danger of adopting a sentimental approach which must be avoided.

    Recently, some young photographers of  Punjab have taken up the responsibility of documenting various traditional occupations of the region. The effort deserves all appreciation.  Photographer Jaspal Kamana is one of them. A college teacher by profession, he is passionately devoted to the art of photography. Having been active in this field for more than a decade, he has learnt to look at the world objectively. His pictures heighten the cognizance of people’s terrible working conditions. His approach is humanistic and he successfully conveys his message through the character’s body language, facial expression, and his/her surroundings. Tan Sei Hon,the Malaysian independent Curator aptly says: ‘By celebrating the worker, we also celebrate our own humanity which we sometimes forget exists under the weight of various job titles.’

    Although colour photography is the fad of the day, Jaspal, in consonance with his subject matter shuns it, and opts for the monochromatic which has a charm of its own. It offers a soothing respite from the riot of colours all around us. His success as a photographer is already evident from his bagful of awards and honours. Not much needsto be said as his pictures speak for themselves.

    Subhash Parihar

    Art-Historian and Artist

     

    ਕਾਮੇ ਦੇਸ ਪੰਜਾਬ ਦੇ
    ਮਾਂ ਧਰਤੀਏ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
    ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵਿਹੜੇ
    - ਸੰਤ ਰਾਮ ਉਦਾਸੀ

    ਮੇਰਾ ਕੰਮਪੰਜਾਬ ਦੇ ਅਜਿਹੇ ਕਾਮਿਆਂ ਦੇ ਇਤਿਹਾਸ, ਸਮਾਜ ਅਤੇ ਸੱਭਿਆਚਾਰ ਨਾਲ਼ ਜੁੜ੍ਹਿਆ ਹੋਇਆ ਹੈ ਜਿੰਨਾਂ ਦੀ ਗੱਲ ਸੰਤ ਰਾਮ ਉਦਾਸੀ ਆਪਣੇ ਇਸ ਗੀਤ ਵਿੱਚ ਕਰ ਰਿਹਾ ਹੈ।ਸਦੀਆਂ ਤੋਂ ਇਹਨਾਂ ਕਾਮਿਆਂ ਦੀ ਹਾਲਤ ਤਰਸਯੋਗ ਰਹੀ ਹੈ।ਇਹਨਾਂ ਨੂੰ ਮਾਨਸਿਕ, ਸ਼ਰੀਰਕ, ਆਰਥਿਕ, ਧਾਰਮਿਕ ਅਤੇ ਸੱਭਿਆਚਾਰਕ ਪੱਧਰ ਉੱਪਰ ਤਸ਼ੱਦਦ ਝੱਲਣਾ ਪੈ ਰਿਹਾ ਹੈ।ਵਰਤਮਾਨ ਪੂੰਜੀਵਾਦੀ ਯੁਗ ਵਿੱਚ ਇਹਨਾਂ ਦੀ ਹਾਲਤ ਹੋਰ ਵੀ ਗੰਭੀਰ ਹੈ।ਸਰਕਾਰਾਂ ਦੀਆਂ ਨੀਤੀਆਂ ਵੀ ਇਹਨਾਂ ਲਈ ਘਾਤਕ ਹਨ।ਜ਼ਿੰਦਗੀ ਜਿਊਣ ਦੇ ਬੁਨਿਆਦੀ ਮਸਲਿਆਂ ਨੂੰ ਲਾਂਭੇ ਕਰਕੇ ਹਾਕਮ ਆਪਣੀ ਸੱਤਾ ਖਾਤਰ ਇਹਨਾਂ ਨੂੰ ਹੋਰ ਹੀ ਝਮੇਲਿਆ ਵਿੱਚ ਉਲਝਾ ਕੇ ਗੁਮਰਾਹ ਕਰ ਦਿੰਦੇ ਹਨ। ਇਹਨਾਂ ਦੇ ਜ਼ਿੰਦਗੀ ਜਿਉਣ ਦੇ ਵਸੀਲਿਆਂ ਨੂੰ ਸੰਨਾਂ ਲਗਦੀਆਂ ਰਹਿੰਦੀਆਂ ਹਨ।

    ਬਚਪਨ ਤੋਂ ਹੀ ਜਦੋਂ ਮੈਂ ਇਹਨਾਂ ਲੋਕਾਂ ਨੂੰ ਖੇਤਾਂ, ਘਰਾਂ ਜਾਂ ਹੋਰ ਥਾਵਾਂ ਉੱਪਰ ਕੰਮ ਕਰਦੇ ਦੇਖਦਾ ਹਾਂ ਤਾਂਮਹਿਸੂਸ ਹੁੰਦਾ ਹੈ ਕਿ ਹੱਥੀਂ ਕੰਮ ਕਰਨ ਵਾਲੇ ਇਹ ਕਾਮੇ ਇੰਨੀਆਂ ਨਿਰਾਸ਼ਾ ਭਰੀਆਂ ਸਥਿਤੀਆਂ ਵਿੱਚੋਂ ਲੰਘਦੇ ਹੋਏ ਵੀ ਆਪਣਾ ਸਹਿਜ ਤੇ ਸੁਹਜ ਨਹੀਂ ਗੁਆਉਂਦੇ।ਆਪਣੇ ਆਪ ਵਿੱਚ ਇਹਨਾਂ ਦਾ ਕੰਮ ਕਿਸੇ ਕਲਾਕਾਰ ਦੁਆਰਾ ਬਣਾਈ ਗਈ ਕਲਾਕ੍ਰਿਤ ਤੋਂ ਘੱਟ ਨਹੀਂ।ਆਪਣੀ ਇਸ ਤਸਵੀਰਸਾਜ਼ੀ ਦੀ ਪ੍ਰਦਰਸ਼ਨੀ ਵਿੱਚ ਜਿੱਥੇ ਮੈਂ ਉਪਰੋਕਤ ਮਸਲਿਆਂ ਨੂੰ ਮੁਖ਼ਾਤਿਬ ਹਾਂ ਉੱਥੇ ਇਸ ਦੇ ਨਾਲ਼-ਨਾਲ਼ ਇਹਨਾਂ ਦੀ ਰੋਜ਼ਾਨਾ ਜ਼ਿੰਦਗੀ ਦੇ ਜਿਉਣ ਢੰਗ ਨੂੰ ਇਕ ਦਸਤਾਵੇਜ਼ ਦੇ ਰੂਪ ਵਿੱਚ ਸੰਭਾਲਣ ਦਾ ਵੀ ਯਤਨ ਕੀਤਾ ਹੈ।

    - ਜਸਪਾਲ ਕਮਾਣਾ